ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨ ਨੇ 10 ਏਕੜ ਰਕਬੇ ਵਿੱਚ ਬੈੱਡ ਪ੍ਰਣਾਲੀ ਅਧਾਰਿਤ ਖੇਤੀ ਸ਼ੁਰੂ ਕੀਤੀ

ਇਥੇ ਪਿੰਡ ਰਾਣਵਾਂ ਦੇ ਅਗਾਂਹਵਧੂ ਕਿਸਾਨ ਹੁਸ਼ਿਆਰ ਸਿੰਘ ਰਾਣੂ ਦੀ ਨਿਵੇਕਲੀ ਸੋਚ ਪਰਾਲੀ ਪ੍ਰਬੰਧਨ ਲਈ ਇੱਕ ਨਵੀਂ ਆਸ ਦੀ ਕਿਰਨ ਬਣ ਕੇ ਉਭਰੀ ਹੈ। ਉਨ੍ਹਾਂ ਵੱਲੋਂ ਖੇਤੀ ਪ੍ਰਣਾਲੀ ਵਿੱਚ ਕੀਤੀ ਗਈ ਨਵੀਂ ਸ਼ੁਰੂਆਤ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਨੂੰ...
Advertisement

ਇਥੇ ਪਿੰਡ ਰਾਣਵਾਂ ਦੇ ਅਗਾਂਹਵਧੂ ਕਿਸਾਨ ਹੁਸ਼ਿਆਰ ਸਿੰਘ ਰਾਣੂ ਦੀ ਨਿਵੇਕਲੀ ਸੋਚ ਪਰਾਲੀ ਪ੍ਰਬੰਧਨ ਲਈ ਇੱਕ ਨਵੀਂ ਆਸ ਦੀ ਕਿਰਨ ਬਣ ਕੇ ਉਭਰੀ ਹੈ। ਉਨ੍ਹਾਂ ਵੱਲੋਂ ਖੇਤੀ ਪ੍ਰਣਾਲੀ ਵਿੱਚ ਕੀਤੀ ਗਈ ਨਵੀਂ ਸ਼ੁਰੂਆਤ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖੇਗੀ, ਸਗੋਂ ਪਰਾਲੀ ਸਾੜਨ ਦੀ ਸਮੱਸਿਆ ਦਾ ਵੀ ਟਿਕਾਊ ਹੱਲ ਪੇਸ਼ ਕਰੇਗੀ। ਹੁਸ਼ਿਆਰ ਸਿੰਘ ਰਾਣੂ ਨੇ ਪਰਿਵਾਰਕ 20 ਏਕੜ ਖੇਤਾਂ ਵਿੱਚੋਂ 10 ਏਕੜ ਰਕਬੇ ਵਿੱਚ ਬੈੱਡ ਪ੍ਰਣਾਲੀ ਅਧਾਰਿਤ ਖੇਤੀ ਸ਼ੁਰੂ ਕੀਤੀ ਹੈ, ਜਿਸ ਵਿੱਚ ਕਣਕ ਦੀ ਸੋਨਾ ਮੋਤੀ, ਸ਼ਰਬਤੀ, ਚਪਾਤੀ, ਪੀ ਬੀ ਡਬਲਿਊ 872, ਪੀ ਬੀ ਡਬਲਿਊ 826 ਕਿਸਮਾਂ ਦੇ ਨਾਲ ਛੋਲੇ ਅਤੇ ਸਰ੍ਹੋਂ ਦੀ ਬਿਜਾਈ ਕੀਤੀ ਗਈ ਹੈ। ਇਹ ਖੇਤੀ ਪੂਰੀ ਤਰ੍ਹਾਂ ਰਸਾਇਣ, ਨਦੀਨ ਨਾਸ਼ਕ ਅਤੇ ਕੀੜੇਮਾਰ ਦਵਾਈਆਂ ਤੋਂ ਰਹਿਤ ਹੈ। ਉਨ੍ਹਾਂ ਨੇ ਦੱਸਿਆ ਕਿ ਰੇਂਜਡ ਬੈੱਡ ਪ੍ਰਣਾਲੀ ਤਹਿਤ ਹਰ ਤਰ੍ਹਾਂ ਦੇ ਅਨਾਜ, ਦਾਲਾਂ, ਸਬਜ਼ੀਆਂ, ਚਾਰੇ ਅਤੇ ਫਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਪ੍ਰਣਾਲੀ ਵਿੱਚ ਹਰ ਵਾਰੀ ਵਾਹੀ ਕਰਨ ਦੀ ਲੋੜ ਨਹੀਂ ਰਹਿੰਦੀ ਅਤੇ ਫ਼ਸਲ ਦੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਹੀ ਰਲਾ ਕੇ ਧਰਤ ਨੂੰ ਵਾਪਸ ਕਰ ਦਿਤੀ ਜਾਂਦੀ ਹੈ। ਇਸ ਨਾਲ ਫਸਲ ਦੀ ਲਾਗਤ ਘਟਦੀ ਹੈ, ਮਿੱਟੀ ਵਿੱਚ ਜੈਵਿਕ ਮਾਦਾ ਵਧਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ। ਡਿਪਟੀ ਕਮਿਸ਼ਨਰ ਵਿਰਾਜ ਐੱਸ  ਤਿੜਕੇ ਨੇ ਹੁਸ਼ਿਆਰ ਸਿੰਘ ਰਾਣੂ ਨੂੰ ਵਧਾਈ ਦਿੱਤੀ।

Advertisement

Advertisement
Show comments