ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਕਿਸਾਨ ਜਾਗਰੂਕਤਾ ਕੈਂਪ

ਮੋਮਨਾਂਬਾਦ, ਦਹਿਲੀਜ਼ ਕਲਾ, ਮਹੋਲੀ ਕਲਾਂ ਅਤੇ ਮਹੇਰਨਾ ਖੁਰਦ ਦੇ ਕਿਸਾਨਾਂ ਨੂੰ ਕੀਤਾ ਜਾਗਰੂਕ
ਖੇਤੀਬਾੜੀ ਵਿਭਾਗ ਅਤੇ ਵਿਗਿਆਨਿਕ ਦਲ ਦੀ ਟੀਮ ਪਿੰਡ ਵਾਸੀਆਂ ਨਾਲ। -ਫੋਟੋ: ਗਿੱਲ
Advertisement

ਨਿੱਜੀ ਪੱਤਰ ਪ੍ਰੇਰਕ

ਅਹਿਮਦਗੜ੍ਹ, 3 ਮਈ

Advertisement

ਭਾਰਤ ਸਰਕਾਰ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਖੇਤੀਬਾੜੀ ਖੋਜ ਵਿਗਿਆਨ ਦੀ ਟੀਮ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਬਲਾਕ ਅਹਿਮਦਗੜ੍ਹ ਦੇ ਪਿੰਡ ਮੋਮਨਾਂਬਾਦ, ਦਹਿਲੀਜ਼ ਕਲਾ, ਮਹੋਲੀ ਕਲਾਂ ਅਤੇ ਮਹੇਰਨਾ ਖੁਰਦ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਵਿਗਿਆਨਿਕ ਦਲਾਂ ਵੱਲੋਂ ਪਿੰਡ-ਪਿੰਡ ਜਾ ਕੇ ਖੇਤੀ ਨੂੰ ਵਿਕਸਿਤ ਕਰਨ ਲਈ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ ਖੇਤੀ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਵਿਗਿਆਨਕ ਟੀਮ ਮੈਂਬਰ ਡਾ. ਸੂਰਿਆ ਨੇ ਦੱਸਿਆ ਕਿ ਇਸ ਅਭਿਆਨ ਦਾ ਮੁੱਖ ਮਕਸਦ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਸਬੰਧੀ ਜਾਗਰੂਕ ਕਰਨਾ, ਜੈਵਿਕ ਖੇਤੀ ਅਤੇ ਕੁਦਰਤੀ ਖੇਤੀ ਨੂੰ ਪ੍ਰਮੋਟ ਕਰਨਾ ਹੈ। ਇਸ ਦੇ ਨਾਲ ਹੀ ਕਿਸਾਨਾ ਨੂੰ ਲੋੜ ਮੁਤਾਬਿਕ ਖਾਦਾਂ ਦੀ ਵਰਤੋਂ ਕਰਨੀ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ -ਵੱਖ ਸਕੀਮਾਂ ਨੂੰ ਖੇਤਰੀ ਪੱਧਰ ਤੇ ਸੁਚਾਰੂ ਢੰਗ ਨਾਲ ਲਾਗੂ ਕਰਵਾਉਣਾ ਅਤੇ ਅਗਾਂਹ ਵਧੂ ਕਿਸਾਨਾਂ ਵੱਲੋਂ ਨਿਵੇਕਲੀਆਂ ਕੀਤੀਆਂ ਜਾਣ ਵਾਲੀਆਂ ਖੇਤੀ ਸੰਬਧੀ ਗਤੀਵਿਧੀਆਂ ਨੂੰ ਵੱਡੇ ਪੱਧਰ ’ਤੇ ਲੈ ਕੇ ਜਾਣਾ ਹੈ।

ਇਸ ਮੌਕੇ ਵਿਗਿਆਨਿਕ ਦਲਾਂ ਦੀ ਟੀਮ ਦੇ ਡਾ. ਮਹਾਰਿਸ਼ੀ ਤੋਮਰ, ਡਾ ਰਵੀ ਪ੍ਰਕਾਸ਼ ਅਤੇ ਡਾ. ਬੀ.ਐੱਸ.ਜਾਟ, ਨਵਦੀਪ ਕੁਮਾਰ, ਅਫਸਰ ਰਾਕੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Advertisement
Show comments