ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖ਼ਾਲਸਾ ਕਾਲਜ ਫਾਰ ਵਿਮੈੱਨ ਵਿੱਚ ਵਿਦਾਇਗੀ ਪਾਰਟੀ

ਭੰਡਾਂ ਦੀ ਪੇਸ਼ਕਾਰੀ, ਕੋਰੀਓਗ੍ਰਾਫੀ ਤੇ ਮਾਡਲਿੰਗ ਬਣੇ ਖਿੱਚ ਦਾ ਕੇਂਦਰ
ਵਿਦਾਇਗੀ ਪਾਰਟੀ ਮੌਕੇ ਪੇਸ਼ਕਾਰੀ ਦਿੰਦੀਆਂ ਹੋਈਆਂ ਵਿਦਿਆਰਥਣਾਂ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਘਿਆਣਾ, 9 ਅਪਰੈਲ

Advertisement

ਸਥਾਨਕ ਖਾਲਸਾ ਕਾਲਜ ਫਾਰ ਵਿਮੈੱਨ, ਘੁਮਾਰ ਮੰਡੀ ਵਿੱਚ ਬੀਏ ਫਾਈਨਲ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਵਿਦਾਇਗੀ ਪਾਰਟੀ ਦੇ ਰੰਗਾਰੰਗ ਪ੍ਰੋਗਰਾਮ ਵਿੱਚ ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ ਅਤੇ ਕਾਲਜ ਦੇ ਐਲੂਮਨੀ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਤ ਕੌਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ, ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਸਮਾਗਮ ਵਿੱਚ ਸੁਰੀਲੇ ਗੀਤ, ਮਨਮੋਹਕ ਗਿਟਾਰ ਦੀ ਪੇਸ਼ਕਾਰੀ, ਵੱਖ ਵੱਖ ਤਰ੍ਹਾਂ ਦੇ ਨਾਚ, ਭੰਡਾਂ ਦੀ ਪੇਸ਼ਕਾਰੀ, ਕੋਰੀਓਗ੍ਰਾਫੀ, ਮਾਡਲਿੰਗ ਆਦਿ ਦੀ ਪੇਸ਼ਕਾਰੀ ਖਿੱਚ ਦਾ ਕੇਂਦਰ ਰਹੀ। ਕਾਮਰਸ ਵਿਭਾਗ ਦੀ ਐਸੋਸੀਏਸਟ ਪ੍ਰੋਫੈਸਰ ਡਾ. ਖੁਸ਼ਦੀਪ ਕੌਰ, ਬੀਬੀਏ ਵਿਭਾਗ ਦੀ ਮੁਖੀ ਡਾ. ਪੂਜਾ ਚੇਟਲੀ ਅਤੇ ਰਸਾਇਣ ਵਿਭਾਗ ਦੀ ਮੁਖੀ ਡਾ. ਆਂਚਲ ਅਰੋੜਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਵਿਦਿਆਰਥਣ ਗਰਿਮਾ ਮਿਸ ਫੈਅਰਵੈੱਲ 2025 ਬਣੀ। ਮਿਸ ਬਿਊਟੀਫੁੱਲ ਦਾ ਖਿਤਾਬ ਨੰਦਿਨੀ ਨੂੰ, ਮਿਸ ਡੈਜ਼ਲਿੰਗ ਸਮਾਈਲ ਦਾ ਖਿਤਾਬ ਗਗਨਦੀਪ ਕੌਰ ਨੂੰ, ਮਿਸ ਰੈਂਪ ਆਨ ਦਾ ਫਾਇਰ ਦਾ ਖਿਤਾਬ ਦਿਆ ਨੂੰ , ਮਿਸ ਕਾਨਫੀਡੈਂਸ ਦਾ ਖਿਤਾਬ ਅੰਮ੍ਰਿਤਾ ਸੰਧੂ ਨੂੰ ਚੁਣਿਆ ਗਿਆ। ਮੁਟਿਆਰਾਂ ਨੂੰ ਤਾਜ ਅਤੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਗਰੇਵਾਲ ਨੇ ਸਮੁੱਚੇ ਸਮਾਗਮ ਦੇ ਇੰਚਾਰਜ ਪੰਜਾਬੀ ਵਿਭਾਗ ਦੀ ਮੁਖੀ ਡਾ. ਨਰਿੰਦਰਜੀਤ ਕੌਰ ਅਤੇ ਅੰਗਰੇਜ਼ੀ ਵਿਭਾਗ ਮੁਖੀ ਸਬੀਨਾ ਭੱਲਾ ਨੂੰ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਾਲਜ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਮੁਕਾਬਲਿਆਂ ’ਚੋਂ ਜੇਤੂ ਰਹੀਆਂ ਵਿਦਿਆਰਥਣਾਂ।
Advertisement
Show comments