ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਪੁਲੀਸ ਦਾ ਨਕਲੀ ਕਾਂਸਟੇਬਲ ਗ੍ਰਿਫ਼ਤਾਰ

ਕਾਂਸਟੇਬਲ ਦੀ ਵਰਦੀ ਤੇ ਨਕਲੀ ਆਈਡੀ ਕਾਰਡ ਬਰਾਮਦ
ਪੁਲੀਸ ਵੱਲੋਂ ਕਾਬੂ ਕੀਤਾ ਗਿਆ ਨਕਲੀ ਕਾਂਸਟੇਬਲ।
Advertisement

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 10 ਮਈ

Advertisement

ਥਾਣਾ ਡਿਵੀਜ਼ਨ ਅੱਠ ਦੀ ਪੁਲੀਸ ਨੇ ਅੱਜ ਇਥ ਵਿਅਕਤੀ ਨੂੰ ਪੰਜਾਬ ਪੁਲੀਸ ਦਾ ਕਾਂਸਟੇਬਲ ਬਣ ਕੇ ਠੱਗੀਆਂ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਕਾਂਸਟੇਬਲ ਦੀ ਵਰਦੀ ਪਾ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਦਾ ਸੀ। ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਜੰਡੂ ਚੌਕ ਨੇੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਵੇਲੇ ਵੀ ਮੁਲਜ਼ਮ ਨੇ ਵਰਦੀ ਪਾਈ ਹੋਈ ਸੀ ਤੇ ਉਸ ਦੇ ਕਬਜ਼ੇ ਵਿੱਚੋਂ ਜਾਅਲੀ ਪਛਾਣ ਪੱਤਰ ਵੀ ਮਿਲਿਆ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਅੱਠ ਦੀ ਪੁਲੀਸ ਨੇ ਸਿੱਧਵਾਂ ਬੇਟ ਇਲਾਕੇ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਉਰਫ਼ ਜੋਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨੇ ਕਾਂਸਟੇਬਲ ਦੀ ਵਰਦੀ ਤੇ ਜਾਅਲੀ ਆਈਡੀ ਕਾਰਡ ਬਣਾਇਆ ਹੋਇਆ ਹੈ ਜਿਸ ਦੇ ਆਧਾਰ ’ਤੇ ਉਹ ਲੋਕਾਂ ਨੂੰ ਧਮਕਾਉਂਦਾ ਤੇ ਬਲੈਕਮੇਲ ਕਰਦਾ ਹੈ। ਹੁਣ ਤੱਕ ਮੁਲਜ਼ਮ ਕਈ ਲੋਕਾਂ ਨੂੰ ਧਰਕਾ ਕੇ ਪੈਸੇ ਵਸੂਲ ਚੁੱਕਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਵਰਦੀ ਪਾ ਕੇ ਮੋਟਰਸਾਈਕਲ ’ਤੇ ਕਿਤੇ ਜਾ ਰਿਹਾ ਸੀ, ਜਦੋਂ ਉਸ ਨੂੰ ਕਾਬੂ ਕੀਤਾ ਗਿਆ। ਜਾਂਚ ਦੌਰਾਨ ਉਸ ਦਾ ਆਈਡੀ ਕਾਰਡ ਵੀ ਜਾਅਲੀ ਪਾਇਆ ਗਿਆ।

Advertisement
Show comments