ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਕਸ ਆਰਥਰ ਮੈਕਾਲਿਫ ਸਕੂਲ ’ਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ

ਸਮਾਂ ਪ੍ਰਬੰਧਨ ਤੇ ਸਕਾਰਾਤਮਕ ਸੋਚ ਨਾਲ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਸ਼ਨ ’ਚ ਸੁਧਾਰ ਲਿਅਾਉਣ ’ਤੇ ਜ਼ੋਰ
ਮੈਕਸ ਸਕੂਲ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਹਾਜ਼ਰ ਸਕੂਲੀ ਸਟਾਫ ਤੇ ਪ੍ਰਬੰਧਕ।
Advertisement

ਇਥੇ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵੱਲੋਂ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਦੇ ਯਤਨਾਂ ਸਦਕਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਰੀਅਰ ਗਾਈਡੈਂਸ ਅਫਸਰ ਪੰਕਜ ਅਰੋੜਾ ਦੇ ਸਹਿਯੋਗ ਨਾਲ ਸਾਫਟ ਸਕਿੱਲਜ਼ ਡਿਪਾਰਟਮੈਂਟ ਦੇ ਹੈੱਡ ਕਪਿਲ ਸੀ. ਅਗਰਵਾਲ ਦੀ ਅਗਵਾਈ ਵਿੱਚ ਅਧਿਆਪਕਾਂ ਲਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਇਹ ਸਮਝਾਉਣਾ ਸੀ ਕਿ ਕਿਵੇਂ ਮਨੋਵਿਗਿਆਨਕ ਤੇ ਵਿਹਾਰਕ ਕਾਰਨ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ’ਤੇ ਗਹਿਰਾ ਅਸਰ ਪਾਉਂਦੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਤੇ ਸਮੂਹ ਸਟਾਫ਼ ਵੱਲੋਂ ਸੈਸ਼ਨ ਦੇ ਪ੍ਰਬੰਧਕ ਪੰਕਜ ਅਰੋੜਾ ਅਤੇ ਰਿਸੋਰਸ ਪਰਸਨ ਕਪਿਲ ਸੀ. ਅਗਰਵਾਲ ਦਾ ਸਵਾਗਤ ਕੀਤਾ।

ਇਸ ਸੈਸ਼ਨ ਦੌਰਾਨ ਅਗਰਵਾਲ ਨੇ ਜਿੱਥੇ ਅਧਿਆਪਕਾਂ ਵੱਲੋਂ ਸਹੀ ਸਮੇਂ ’ਤੇ ਪ੍ਰੇਰਨਾ, ਸਮਾਂ ਪ੍ਰਬੰਧਨ ਅਤੇ ਸਕਾਰਾਤਮਕ ਸੋਚ ਨਾਲ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਉੱਥੇ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਬੱਚਿਆ ਵਿੱਚ ਆਲਸ ਤੇ ਕੰਮ ਪਿੱਛੇ ਧਕਣ ਦੀ ਆਦਤ ਨੂੰ ਦੂਰ ਕਰਨ ਦੇ ਵੱਖ-ਵੱਖ ਤਰੀਕਿਆਂ ਨਾਲ ਵੀ ਜਾਣੂ ਕਰਵਾਇਆ। ਇਸ ਪੂਰੇ ਸੈਸ਼ਨ ਵਿੱਚ ਸਾਰੇ ਅਧਿਆਪਕਾਂ ਨੇ ਵੀ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਕਿਹਾ ਕਿ ਨਿਰੰਤਰ ਸਿੱਖਣਾ ਹੀ ਚੰਗੇ ਅਧਿਆਪਨ ਦੀ ਕੁੰਜੀ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਅਧਿਆਪਕਾਂ ਨੂੰ ਨਵੇਂ ਵਿਚਾਰ ਅਤੇ ਹੁਨਰ ਸਿੱਖਣ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਉਂਦੇ ਹਨ ਤਾਂ ਜੋ ਉਹ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਕੇ ਉਨ੍ਹਾਂ ਨੂੰ ਸਫ਼ਲਤਾ ਪੂਰਵਕ ਜੀਵਨ ਜਿਊਣ ਦੇ ਕਾਬਲ ਬਣਾ ਸਕਣ।

Advertisement

Advertisement
Show comments