ਫੈਕਟਰੀ ਦੇ ਮੁਲਾਜ਼ਮ ਨੇ ਪ੍ਰੇਮਿਕਾ ਤੇ ਕ ਸਾਥੀ ਨਾਲ ਰਲ ਕੇ ਲੁੱਟੇ ਸਾਢੇ 47 ਲੱਖ
ਮੁਲਜ਼ਮਾਂ ਕੋਲੋਂ 28.59 ਲੱਖ ਬਰਾਮਦ
Advertisement
ਲੁਧਿਆਣਾ ਪੁਲੀਸ ਨੇ ਕੁਝ ਦਿਨ ਪਹਿਲਾਂ ਫੋਕਲ ਪੁਆਇੰਟ ਫੇਜ਼ ਸੱਤ ਦੁਰਗਾ ਕਲੋਨੀ ਸਥਿਤ ਏਐਚ ਅਲੋਇਸ ਰੋਲਿੰਗ ਮਿੱਲ ਵਿੱਚ ਹੋਈ 47.5 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲੀਸ ਅਨੁਸਾਰ ਇਹ ਲੁੱਟ ਫੈਕਟਰੀ ਵਿੱਚ ਕੰਮ ਕਰਨ ਵਾਲੇ ਇੱਕ ਪੁਰਾਣੇ ਮੁਲਾਜ਼ਮ ਨੇ ਆਪਣੀ ਪ੍ਰੇਮਿਕਾ ਤੇ ਇੱਕ ਸਾਥੀ ਮਿਲ ਕੇ ਕੀਤੀ ਸੀ। ਮੁਲਜ਼ਮ ਫੈਕਟਰੀ ਵਿੱਚੋਂ 47.5 ਲੱਖ ਰੁਪਏ ਲੁੱਟ ਕੇ ਭੱਜੇ ਸਨ। ਇਸ ਮਾਮਲੇ ’ਚ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 28 ਲੱਖ 59 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਮੁੱਖ ਮੁਲਜ਼ਮ ਦੀ ਪਛਾਣ ਰਾਘਵ ਕੱਕੜ, ਉਸਦੀ ਪ੍ਰੇਮਿਕਾ ਹਰਮਨਜੋਤ ਕੌਰ ਅਤੇ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਕਰਮਜੀਤ ਸਿੰਘ ਵਜੋਂ ਕੀਤੀ ਗਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ ਰੁਪਿੰਦਰ ਸਿੰਘ ਤੇ ਡੀਸੀਪੀ ਅਪਰਾਧ ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਫੋਕਲ ਪੁਆਇੰਟ ਦੁਰਗਾ ਪੁਰੀ ਫੇਜ਼ ਸੱਤ ਵਿੱਚ ਸਟੀਲ ਦੇ ਪਲਾਂਟ ’ਚ ਰਾਘਵ ਕੱਕੜ ਕੰਮ ਕਰਦਾ ਸੀ। ਉਸ ਦੀ ਪ੍ਰੇਮਿਕਾ ਹਰਮਨਜੋਤ ਕੌਰ ਵੀ ਉਸੇ ਇਲਾਕੇ ਵਿੱਚ ਰਹਿੰਦੀ ਸੀ। ਰਾਘਵ ਨੇ ਜਲਦੀ ਅਮੀਰ ਬਣਨ ਲਈ ਫੈਕਟਰੀ ਲੁੱਟਣ ਦੀ ਯੋਜਨਾ ਬਣਾਈ, ਜਿਸ ਲਈ ਉਸ ਨੇ ਆਪਣੀ ਪ੍ਰੇਮਿਕਾ ਅਤੇ ਇੱਕ ਹੋਰ ਦੋਸਤ ਕਰਮਜੀਤ ਸਿੰਘ ਨੂੰ ਨਾਲ ਲੈ ਲਿਆ। 29 ਅਗਸਤ ਦੀ ਰਾਤ ਨੂੰ ਮੁਲਜ਼ਮ ਫੈਕਟਰੀ ਵਿੱਚ ਦਾਖਲ ਹੋਏ, 47.5 ਲੱਖ ਰੁਪਏ ਲੁੱਟੇ ਅਤੇ ਭੱਜ ਗਏ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 28 ਲੱਖ 59 ਹਜ਼ਾਰ ਰੁਪਏ ਬਰਾਮਦ ਕੀਤੇ।
Advertisement
Advertisement