ਲੇਖਕ ਹਰਭਜਨ ਸਾਗਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਜੰਮੂ ਕਸ਼ਮੀਰ ਵਿੱਚ ਸਰਗਰਮ ਪੰਜਾਬੀ ਸਾਹਿਤ ਸਿਰਜਕ ਹਰਭਜਨ ਸਿੰਘ ਸਾਗਰ ਦੇ ਚਲਾਣੇ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਗਿੱਲ ਨੇ ਦੱਸਿਆ ਕਿ ਕਸ਼ਮੀਰ ਤੋਂ ਛਪਦੇ ਸਾਹਿਤਕ ਰਸਾਲੇ ‘ਸ਼ੀਰਾਜ਼ਾ’...
Advertisement
ਜੰਮੂ ਕਸ਼ਮੀਰ ਵਿੱਚ ਸਰਗਰਮ ਪੰਜਾਬੀ ਸਾਹਿਤ ਸਿਰਜਕ ਹਰਭਜਨ ਸਿੰਘ ਸਾਗਰ ਦੇ ਚਲਾਣੇ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਗਿੱਲ ਨੇ ਦੱਸਿਆ ਕਿ ਕਸ਼ਮੀਰ ਤੋਂ ਛਪਦੇ ਸਾਹਿਤਕ ਰਸਾਲੇ ‘ਸ਼ੀਰਾਜ਼ਾ’ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਖਕ ਸਾਗਰ ਦੇ ਤਿੰਨ ਕਹਾਣੀ ਸੰਗ੍ਰਹਿ ‘ਯਾਤਰੀ’, ‘ਦਾਇਰੇ’ ਅਤੇ ‘ਬੰਦ ਦਰਵਾਜ਼ਾ ਦਾ ਬਿਰਤਾਂਤ’ ਪੰਜਾਬੀ ਕਹਾਣੀਆਂ ਵਿੱਚ ਅਹਿਮ ਮੰਨੇ ਜਾਂਦੇ ਹਨ।
ਇਨ੍ਹਾਂ ਵਿੱਚੋਂ ‘ਯਾਤਰੀ’ ਅਤੇ ‘ਬੰਦ ਦਰਵਾਜ਼ਾ ਦਾ ਬਿਰਤਾਂਤ’ ਨੂੰ ਜੰਮੂ ਕਸ਼ਮੀਰ ਅਕੈਡਮੀ ਆਫ ਲੈਂਗੁਏਜਜ਼ ਐਂਡ ਕਲਚਰ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ ਜਦੋਂਕਿ ‘ਦਾਇਰੇ’ ਨੂੰ ਵੀ ਸਾਹਿਤਕ ਜਗਤ ਵੱਲੋਂ ਵਿਸ਼ੇਸ਼ ਪ੍ਰਸ਼ੰਸਾ ਮਿਲੀ। ਹਰਭਜਨ ਸਿੰਘ ਸਾਗਰ ਦੀ ਰਚਨਾ ਸ਼ੈਲੀ, ਭਾਸ਼ਾਈ ਪ੍ਰਵਾਹ ਅਤੇ ਸਮਾਜਿਕ ਸਚਾਈਆਂ ਦੀ ਗਹਿਰੀ ਪੜਚੋਲ ਨੇ ਉਨ੍ਹਾਂ ਨੂੰ ਸਮਕਾਲੀ ਕਹਾਣੀਕਾਰਾਂ ਵਿੱਚ ਵਿਸ਼ੇਸ਼ ਥਾਂ ਦਿਵਾਈ।
Advertisement
Advertisement
