ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ਪ੍ਰਦਰਸ਼ਨੀ

ਹੋਮ ਸਾਇੰਸ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ’ਚ ਤਿਆਰ ਕੀਤੀਆਂ ਵਸਤਾਂ
ਹੋਮ ਸਾਇੰਸ ਤੇ ਫੈਸ਼ਨ ਡਿਜਾਇਨਿੰਗ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀ ਦੀ ਝਲਕ। -ਫੋਟੋ: ਟੱਕਰ
Advertisement

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈੱਨ, ਝਾੜ ਸਾਹਿਬ ਦੇ ਹੋਮ ਸਾਇੰਸ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ਹੇਠ ਗੁਰਦੁਆਰਾ ਚਰਨ ਕੰਵਲ, ਮਾਛੀਵਾੜਾ ਸਾਹਿਬ ਵਿਖੇ ਇੱਕ ਪ੍ਰਦਰਸ਼ਨੀ ਲਗਾਈ ਗਈ। ਹੋਮ ਸਾਇੰਸ ਵਿਭਾਗ ਦੇ ਮੁਖੀ ਡਾ. ਰਣਜੀਤ ਕੌਰ, ਫੈਸ਼ਨ ਡਿਜਾਈਨਿੰਗ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਸੁਖਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਕਾਲਜ ਵਿਦਿਆਰਥਣਾਂ ਨੂੰ ਸਮੇਂ ਦੇ ਹਾਣੀ ਬਣਾਉਣ ਹਿੱਤ ਵਿਦਿਆਰਥਣਾਂ ਨੇ ਅਚਾਰ, ਔਰਗੈਨਿਕ, ਗੁੜ, ਬਿਸਕੁਟ, ਟੀ-ਮਸਾਲਾ, ਹੈਂਡ ਪੇਂਟਿੰਗ, ਸਕਰੀਨ ਪ੍ਰਿੰਟਿਡ, ਬਲਾਕ ਪ੍ਰਿੰਟਿਡ ਦੁਪੱਟੇ ਤੇ ਸੂਟ, ਟੇਬਲ ਰਨਰ, ਵੱਖ-ਵੱਖ ਤਰ੍ਹਾਂ ਦੇ ਬਿਸਕੁਟ, ਟਾਈ ਐਂਡ ਡਾਈ ਦੁਪੱਟੇ, ਹੈਂਡ ਬੈਗ, ਕੀ-ਰਿੰਗ ਆਦਿ ਹੱਥੀ ਤਿਆਰ ਕਰਕੇ ਸਟਾਲ ਦੇ ਰੂਪ ਵਿਚ ਪ੍ਰਦਰਸ਼ਨੀ-ਕਮ-ਸੇਲ ਲਗਾਈ। ਇਲਾਕੇ ਦੇ ਲੋਕਾਂ ਵੱਲੋਂ ਇਸ ਪ੍ਰਦਰਸ਼ਨੀ ਨੂੰ ਭਰਵਾਂ ਹੁੰਗਾਰਾ ਮਿਲਿਆ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਆਪਣੇ ਸ਼ੌਂਕ ਦਿਲਚਸਪੀ ਅਤੇ ਝੁਕਾਅ ਦੇ ਮੱਦੇਨਜ਼ਰ ਕਿਸੇ ਹੁਨਰ ਦੀ ਚੋਣ ਕਰਨੀ ਚਾਹੀਦੀ ਹੈ। ਕਿੱਤਾ ਮੁੱਖੀ ਸਿੱਖਿਆ ਦਾ ਖੇਤਰ ਵਿਸ਼ਾਲ ਸਮੁੰਦਰ ਵਾਂਗ ਹੈ। ਇਸ ਲਈ ਝਾੜ ਸਾਹਿਬ ਕਾਲਜ ਵੱਲੋਂ ਵਿਦਿਆਰਥਣਾਂ ਨੂੰ ਇੱਕ ਚੰਗਾ ਪਲੇਟਫਾਰਮ ਮੁਹੱਈਆਂ ਕਰਨ ਦੇ ਟੀਚੇ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ। ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਨੇ ਕਾਲਜ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥਣਾਂ ਨੂੰ ਇਸ ਪ੍ਰਦਰਸ਼ਨੀ ਦੀ ਸਫ਼ਲਤਾ ਦੀ ਵਧਾਈ ਦਿੰਦਿਆ ਹੋਇਆ ਕਿਹਾ ਕਿ ਕਾਲਜ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਿਦਿਆਰਥਣਾਂ ਅੰਦਰ ਕੁੱਝ ਨਵਾਂ ਸਿੱਖਣ, ਕਮਾਉਣ ਦੀ ਦਿਲਚਸਪੀ ਪੈਦਾ ਕਰਨ ਦਾ ਰਾਹ ਹੈ। ਕਾਲਜ ਲੋਕਲ ਮੈਨੇਜਮੈਂਟ ਕਮੇਟੀ ਮੈਬਰਾਂ ਨੇ ਸਟਾਫ਼ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਜਸਪਾਲ ਸਿੰਘ ਜੱਜ, ਮੈਂਬਰ, ਕਾਲਜ ਲੋਕਲ ਮੈਨੇਜਿੰਗ ਕਮੇਟੀ ਅਤੇ ਜਗਦੀਪ ਸਿੰਘ ਝੱਜ, ਪਰਮਜੀਤ ਕੌਰ ਸਰਪੰਚ ਲੁਬਾਣਗੜ੍ਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Advertisement
Advertisement
Show comments