ਐੱਸਸੀਡੀ ਤੇ ਜੀਐੱਨਕੇਸੀਡਬਲਿਊ ਕਾਲਜਾਂ ਦੇ ਨਤੀਜੇ ਸ਼ਾਨਦਾਰ
ਇਥੋਂ ਦੇ ਐੱਸਸੀਡੀ ਸਰਕਾਰੀ ਕਾਲਜ ਲੁਧਿਆਣਾ ਤੇ ਜੀਐੱਨਕੇਸੀਡਬਲਿਊ ਦੇ ਵੱਖ ਵੱਖ ਨਤੀਜੇ ਸ਼ਾਨਦਾਰ ਰਹੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐੱਮਏ ਹਿੰਦੀ ਦੇ ਦੂਜੇ ਅਤੇ ਚੌਥੇ ਸਮੈਸਟਰ ਦੇ ਐਲਾਨੇ ਨਤੀਜਿਆਂ ਵਿੱਚ ਐੱਸਸੀਡੀ ਕਾਲਜ ਦੀ ਅਮਨਪ੍ਰੀਤ ਕੌਰ ਨੇ 1600 ’ਚੋਂ 1275 ਅੰਕਾਂ ਨਾਲ ’ਵਰਸਿਟੀ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗ਼ਮਾ ਪੱਕਾ ਕੀਤਾ ਹੈ। ਅਮਨਪ੍ਰੀਤ ਪਿਛਲੇ ਤਿੰਨੇ ਸਮੈਸਟਰਾਂ ਵਿੱਚ ਅੱਵਲ ਰਹੀ ਹੈ। ਦੂਜਾ ਸਮੈਸਟਰ ’ਚ ਉਮਾ ਕੁਮਾਰੀ ਨੇ 400 ਵਿੱਚੋਂ 338 ਅੰਕ ਲੈ ਕੇ ’ਵਰਸਿਟੀ ਵਿੱਚੋਂ ਪਹਿਲਾ, ਰਿਤਿਕਾ ਰਾਣੀ ਨੇ 330 ਅੰਕਾਂ ਨਾਲ ਦੂਜਾ ਤੇ ਰਵੀਨਾ ਯਾਦਵ ਨੇ 328 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ ਨੇ ਚੰਗੇ ਅੰਕਾਂ ਨਾਲ ਪਾਸ ਹੋਣ ਵਾਲੀਆਂ ਵਿਦਿਆਰਥਣਾਂ ਅਤੇ ਵਿਭਾਗ ਦੇ ਮੁਖੀ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ।
ਇਸੇ ਤਰ੍ਹਾਂ ਜੀਐਨਕੇਸੀਡਬਲਿਊ ਦੀਆਂ ਵਿਦਿਆਰਥਣਾਂ ਨੇ ਬੀਏ ਚੌਥਾ ਸਮੈਸਟਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ। ਆਸਥਾ ਗੁਪਤਾ ਨੇ 91.4 ਫੀਸਦ ਅੰਕਾਂ ਨਾਲ ’ਵਰਸਿਟੀ ਵਿੱਚੋਂ ਪਹਿਲਾ, ਹਰਮਨਪ੍ਰੀਤ ਕੌਰ ਨੇ 87.2 ਫੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਦੂਜਾ ਜਦਕਿ ਕਵਲਜੋਤ ਕੌਰ ਨੇ 85.95 ਫੀਸਦ ਅੰਕਾਂ ਨਾਲ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਤਲ ਡਾ. ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਤੇ ਵਧਾਈ ਦਿੱਤੀ।