ਦੌੜ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਇਥੇ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਹੋਏ ਜ਼ਿਲ੍ਹਾ ਪੱਧਰੀ ਦੌੜ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਵਿਭਾਗਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕੀਤੇ। ਇਨ੍ਹਾਂ ਮੁਕਾਬਲਿਆਂ ਵਿੱਚ ਲੜਕੀਆਂ ਦੇ ਪ੍ਰਦਰਸ਼ਨ ਲਈ ਗਰੁੱਪ ਅੰਡਰ-14 ਵਿੱਚ
400 ਮੀਟਰ ’ਚੋਂ ਅਦੀਬ ਕੌਰ ਨੇ ਪਹਿਲਾ ਸਥਾਨ, 600 ਮੀਟਰ ਚੋਂ ਜਸਮੀਤ ਕੌਰ ਨੇ ਪਹਿਲਾ ਸਥਾਨ, ਡਿਸਕਸ ਥਰੋ ਵਿੱਚ ਜਸਮੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਸਾਲ ਵਿੱਚ 400 ਮੀਟਰ ’ਚੋਂ ਅਕਾਲਰੂਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਤੋਂ ਇਲਾਵਾ 400 ਮੀਟਰ ਹਰਡਲਜ਼ ’ਚੋਂ ਪਹਿਲਾ ਤੇ 400 ਮੀਟਰ ਰਿਲੇਅ ਦੌੜ ’ਚੋਂ ਵੀ ਅੱਵਲ ਰਹੀ।
800 ਮੀਟਰ ਦੌੜ ’ਚੋਂ ਸਿਮਰਨ ਕੌਰ ਨੇ ਦੂਜਾ, 1500 ਮੀਟਰ ’ਚੋਂ ਪਹਿਲਾ, ਰਿਲੇਅ 400 ਮੀਟਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਡਿਸਕਸ ਥਰੋਅ ’ਚੋਂ ਲਿਵਲੀਨ ਕੌਰ ਨੇ ਪਹਿਲਾ ਅਤੇ ਨਵਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਰਿਲੇਅ ਦੌੜ ’ਚੋਂ ਰੁਪਿੰਦਰ ਕੌਰ ਨੇ ਪਹਿਲਾ ਅਤੇ ਮਹਿਕਦੀਪ ਕੌਰ ਵੀ ਅੱਵਲ ਰਹੀ। ਲੜਕੀਆਂ ਦੇ ਅੰਡਰ-19 ਗਰੁੱਪ ਵਿੱਚ ਡਿਸਕਸ ਥਰੋਅ ਵਿੱਚ ਅਰਸ਼ਪ੍ਰੀਤ ਕੌਰ ਨੇ ਪਹਿਲਾ, ਸ਼ਾਟਪੁਟ ’ਚੋਂ ਰਸ਼ਮੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਲੜਕਿਆਂ ਦੇ ਅੰਡਰ-17 ਗਰੁੱਪ ਵਿੱਚ 400 ਮੀਟਰ ’ਚੋਂ ਗੁਰਮਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋਅ ’ਚੋਂ ਗੁਰਸ਼ਾਨ ਸਿੰਘ ਨੇ ਪਹਿਲਾ ਅਤੇ ਮਨਸਾਹਿਬ ਸਿੰਘ ਦੂਜੇ ਨੰਬਰ ’ਤੇ ਰਿਹਾ।
4×100 ਅਤੇ 4×400 ਮੀਟਰ ਰਿਲੇਅ ਦੌੜ ਚੋਂ ਗੁਰਫ਼ਤਿਹਪ੍ਰੀਤ ਸਿੰਘ, ਹਰਮਨਦੀਪ ਸਿੰਘ, ਗੈਵਨਪ੍ਰੀਤ ਸਿੰਘ, ਹਰਕੀਰਤ ਸਿੰਘ ਤੀਜੇ ਨੰਬਰ ਤੇ ਰਹੇ। ਅੰਡਰ-19 ਗਰੁੱਪ ਵਿੱਚ ਹਰਮਨਦੀਪ ਸਿੰਘ ਚਹਿਲ, ਬਲਰਾਜ ਸਿੰਘ, ਯੁਵਰਾਜਵੀਰ ਸਿੰਘ, ਸਾਹਿਬਦੀਪ ਸਿੰਘ ਨੇ ਵੀ ਰਿਲੇਅ 4×100 ਮੀਟਰ ਵਿੱਚ ਹਿੱਸਾ ਲੈ ਕੇ ਪੁਜੀਸ਼ਨਾਂ ਹਾਸਲ ਕੀਤੀਆਂ। ਇਹ ਸਾਰੇ ਖਿਡਾਰੀ ਆਪਣੇ ਮਿਹਨਤੀ ਕੋਚ ਚਮਕੌਰ ਸਿੰਘ ਅਤੇ ਜਤਿੰਦਰਪਾਲ ਕੌਰ ਦੀ ਯੋਗ ਅਗਵਾਈ ਹੇਠ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ, ਪ੍ਰਿੰਸੀਪਲ ਡਾ. ਧੀਰਜ ਕੁਮਾਰ ਥਪਲਿਯਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।