ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਮਾਗਮ 19 ਤੋਂ
ਗੁਰਮਤਿ ਪ੍ਰਚਾਰ ਸੰਸਥਾ ਪਾਇਲ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ 18ਵਾਂ ਮਹਾਨ ਗੁਰਮਤਿ ਸਮਾਗਮ (ਦਾਣਾ ਮੰਡੀ) ਪਾਇਲ ਵਿੱਚ 19 ਤੇ 20 ਸਤੰਬਰ ਨੂੰ ਸ਼ਾਮ 7 ਤੋਂ ਰਾਤ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ, ਪ੍ਰਬੰਧਕ ਸੁਰਿੰਦਰ ਸਿੰਘ ਢਿੱਲੋਂ, ਮਨਦੀਪ ਸਿੰਘ ਚੀਮਾਂ, ਗੁਰਜੰਟ ਸਿੰਘ, ਰਾਜਿੰਦਰ ਸਿੰਘ, ਜੋਰਾ ਸਿੰਘ, ਅਮਰੀਕ ਸਿੰਘ ਤੇ ਹੋਰ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਅੰਮ੍ਰਿਤਸਰ, ਭਾਈ ਜਸਕਰਨ ਸਿੰਘ ਰਾਗੀ ਜਥਾ ਪਟਿਆਲਾ, ਕਥਾਵਾਚਕ ਗਿਆਨੀ ਮਾਨ ਸਿੰਘ, ਗਿਆਨੀ ਸਰਬਜੀਤ ਸਿੰਘ ਕਥਾਵਾਚਕ, ਗਿਆਨੀ ਗੁਰਪ੍ਰੀਤ ਸਿੰਘ ਕਥਾ ਵਾਚਕ ਰੁਪਾਲੋਂ ਵਾਲੇ, ਗਿਆਨੀ ਦਿਲਪ੍ਰੀਤ ਸਿੰਘ ਕਥਾ ਵਾਚਕ ਦਮਦਮੀ ਟਕਸਾਲ, ਰਾਗੀ ਜਥਾ ਭਾਈ ਬੇਅੰਤ ਸਿੰਘ ਪੰਜਰੁੱਖੇ ਵਾਲੇ, ਹਰਿ ਜਸੁ ਕੀਰਤਨ ਵਿਦਿਆਲਿਆ ਪਾਇਲ ਅਤੇ ਸਿੱਖ ਪੰਥ ਦੀਆਂ ਮਹਾਨ ਸਖਸ਼ੀਅਤਾਂ ਪਹੁੰਚ ਰਹੀਆਂ ਹਨ। ਇਸ ਮੌਕੇ ਕੀਰਤਨ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਸਮਾਗਮ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ।