ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਸੰਤ ਵਾਟਿਕਾ ਸੁਸਾਇਟੀ ਵੱਲੋਂ ਸਮਾਗਮ

ਇੱਥੇ ਬਸੰਤ ਵਾਟਿਕਾ ਕਲੋਨੀ ਵਿੱਚ ਬਸੰਤ ਵਾਟਿਕਾ ਵੈੱਲਫੇਅਰ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕੀਤਾ ਗਿਆ। ਇਸ ਮੌਕੇ ਬੀਬੀ ਜਿੰਦਰ ਕੌਰ ਦੀ ਦੇਖ-ਰੇਖ ਹੇਠ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਗੁਰੂ...
Advertisement
ਇੱਥੇ ਬਸੰਤ ਵਾਟਿਕਾ ਕਲੋਨੀ ਵਿੱਚ ਬਸੰਤ ਵਾਟਿਕਾ ਵੈੱਲਫੇਅਰ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕੀਤਾ ਗਿਆ। ਇਸ ਮੌਕੇ ਬੀਬੀ ਜਿੰਦਰ ਕੌਰ ਦੀ ਦੇਖ-ਰੇਖ ਹੇਠ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਗੁਰੂ ਅੰਗਦ ਦੇਵ ਨਗਰ ਫਲਾਵਰ ਐਨਕਲੇਵ ਦੀਆਂ ਬੀਬੀਆਂ ਦੇ ਜਥੇ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਕੀਤਾ ਜਿਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਭਾਈ ਅਰਵਿੰਦਰ ਸਿੰਘ ਨੂਰ ਨੇ ਗੁਰਬਾਣੀ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਬੱਚਿਆਂ ਸੁਖ ਵਾਰਿਸ ਸਿੰਘ, ਐਂਬਰ ਕੌਰ, ਗੁਰਨਾਜ਼ ਕੌਰ, ਤਾਇਰਾ ਅਤੇ ਸੁਖਮਨੀ ਕੌਰ ਨੇ ਕਵਿਤਾ ਤੇ ਗੁਰਬਾਣੀ ਸ਼ਬਦ ਪੜ੍ਹਨ ਤੋਂ ਇਲਾਵਾ ਪਾਠ ਕੀਤਾ।ਸਮਾਗਮ ਦੌਰਾਨ ਨਰੈਣ ਸਿੰਘ, ਪਰਮਬੀਰ ਸਿੰਘ ਸੋਨੀ ਗਿੱਲ ਅਤੇ ਐੱਸ ਕੇ ਬੇਦੀ ਨੇ ਰਾਗੀ ਜਥਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਗੁਰੂ ਅੰਗਦ ਦੇਵ ਨਗਰ ਫਲਾਵਰ ਐਨਕਲੇਵ ਦੇ ਪ੍ਰਧਾਨ ਸਰਬਜੀਤ ਸਿੰਘ ਬਾਬਾ ਨੂੰ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਲਈ ਨਰੈਣ ਸਿੰਘ, ਮਹਿੰਦਰ ਸਿੰਘ ਭਾਟੀਆ ਅਤੇ ਅਮਰ ਦਲਜੀਤ ਸਿੰਘ ਬੱਤਰਾ ਨੇ ਸਨਮਾਨਿਤ ਕੀਤਾ।

ਇਸ ਮੌਕੇ ਡਾ. ਕੇ ਐੱਸ ਮਾਨ, ਜਗਰੂਪ ਸਿੰਘ ਸਿੱਧੂ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਭੱਟੀ, ਰਵਜੋਤ ਸਿੰਘ, ਸਤਿੰਦਰਪਾਲ ਸਿੰਘ ਲਵਲੀ ਅਤੇ ਬੰਟੀ ਮਿੱਤਲ ਨੇ ਪ੍ਰਧਾਨ ਪਰਮਬੀਰ ਸਿੰਘ ਸੋਨੀ ਗਿੱਲ ਅਤੇ ਅੰਕੁਸ਼ ਮਲਹੋਤਰਾ ਨੂੰ ਸਨਮਾਨਿਤ ਕੀਤਾ।

Advertisement

 

Advertisement
Show comments