ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰਬਚਨ ਸਿੰਘ ਮੁਰੱਬਿਆਂ ਵਾਲੇ ਦੀ ਯਾਦ ’ਚ ਸਮਾਗਮ

ਪਰਿਵਾਰ ਨੇ ਬੋਰਡ ਦੇ ਪੇਪਰਾਂ ’ਚ ਪੁਜ਼ੀਸ਼ਨਾਂ ਲੈਣ ਵਾਲੇ ਬੱਚੇ ਸਨਮਾਨੇ
ਸਾਲਾਨਾ ਸਮਾਗਮ ਮੌਕੇ ਹਾਜ਼ਰ ਪਤਵੰਤੇ ਤੇ ਸਕੂਲ ਸਟਾਫ਼। -ਫੋਟੋ: ਗਿੱਲ
Advertisement
ਗ਼ਦਰੀ ਬਾਬਾ ਗੁਰਮੁਖ ਸਿੰਘ ਸਰਕਾਰੀ ਮਿਡਲ ਸਕੂਲ ਲਲਤੋਂ ਖੁਰਦ ਵਿੱਚ ਗੁਰਬਚਨ ਸਿੰਘ ਮੁਰੱਬਿਆਂ ਵਾਲੇ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਮੋਗਾ ਡੀਜ਼ਲ ਵਾਲੇ ਦੀ ਅਗਵਾਈ ਹੇਠ ਸਮੂਹ ਪਰਿਵਾਰ ਵੱਲੋਂ ਸਾਲਾਨਾ ਸਨਮਾਨ ਸਮਾਗਮ ਕਰਵਾਇਆ ਗਿਆ। ਸਨਮਾਨ ਸਮਾਰੋਹ ਦੀ ਪ੍ਰਧਾਨਗੀ ਮਨਜੀਤ ਸਿੰਘ, ਸਕੂਲ ਮੁਖੀ ਮੈਡਮ ਨਿਸ਼ਾ ਸ਼ਰਮਾ ਦੇ ਮਾਸਟਰ ਜਸਦੇਵ ਸਿੰਘ ਲਲਤੋਂ ਸਕੱਤਰ ਗ਼ਦਰੀ ਬਾਬਾ ਗੁਰਮੁਖ ਸਿੰਘ ਯਾਦਗਾਰੀ ਕਮੇਟੀ ਨੇ ਸਾਂਝੇ ਤੌਰ ’ਤੇ ਕੀਤੀ। ਜਸਦੇਵ ਸਿੰਘ ਲਲਤੋਂ ਨੇ ਗੁਰਬਚਨ ਸਿੰਘ ਮੁਰੱਬਿਆਂ ਵਾਲੇ ਦੇ ਉੱਤਮ ਜੀਵਨ ਤੇ ਸਮਾਜਿਕ ਰੋਲ ਬਾਰੇ, ਸਕੂਲ ਦੇ ਸਮੂਹ ਸਟਾਫ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਪ੍ਰਦਾਨ ਕਰਨ ਦੇ ਵਰਤਾਰੇ ਬਾਰੇ, ਸਕੂਲ ਦੇ ਬੱਚਿਆਂ ਵਿੱਚ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ, ਨੇਕ ਇਨਸਾਨੀ ਗੁਣ, ਦੇਸ਼-ਪ੍ਰੇਮੀ ਭਾਵਨਾ ਪੈਦਾ ਕਰਨ ਲਈ ਲਾਇਬਰੇਰੀ ਦੀਆਂ ਪੁਸਤਕਾਂ ਲਗਾਤਾਰ ਪੜ੍ਹਨ ਦੀ ਅਹਿਮੀਅਤ ਬਾਰੇ ਭਰਪੂਰ ਚਾਨਣਾ ਪਾਇਆ। ਸਾਲਾਨਾ ਸਨਮਾਨ ਸਮਾਗਮ ਦੇ ਸਿਖਰ ’ਤੇ ਗ਼ਦਰੀ ਬਾਬਾ ਗੁਰਮੁਖ ਸਿੰਘ ਸਰਕਾਰੀ ਮਿਡਲ ਸਕੂਲ ਲਲਤੋਂ ਖੁਰਦ ਦੀ ਮਾਰਚ 2025 ਦੀ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਆਧਾਰ ’ਤੇ ਪਹਿਲੀ ਪੁਜੀਸ਼ਨ ਵਾਲੇ ਵਿਦਿਆਰੀ ਅਭੈ ਕੁਮਾਰ ਨੂੰ 3100, ਦੂਜੀ ਪੁਜੀਸ਼ਨ ਵਾਲੇ ਅਮਨ ਕੁਮਾਰ ਨੂੰ 2100 ਤੇ ਤੀਜੀ ਪੁਜੀਸ਼ਨ ਵਾਲੀ ਏਕਮਜੋਤ ਕੌਰ ਨੂੰ 1100 ਰੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਮੁਖੀ ਨਿਸ਼ਾ ਸ਼ਰਮਾ ਨੇ ਸਮੂਹ ਪਤਵੰਤੇ ਸੱਜਣਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਅੱਵਲ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਰਣਜੀਤ ਸਿੰਘ ਜੀਤੂ, ਮੈਡਮ ਜਸਵਿੰਦਰ ਕੌਰ, ਮੀਰਾ ਰਾਣੀ, ਰਿੰਕੂ ਕੁਮਾਰ, ਵਰੁਣ ਕੁਮਾਰ ਹਾਜ਼ਰ ਸਨ। 

Advertisement
Advertisement
Show comments