ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ 7 ਨੂੰ
ਇਥੋਂ ਦੇ ਭਗਵਾਨ ਵਾਲਮੀਕਿ ਮੰਦਰ ਵਿੱਚ 7 ਅਕਤੂਬਰ ਨੂੰ ਪ੍ਰਗਟ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਪ੍ਰਗਟ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ 9 ਵਜੇ ਹਵਨ ਅਤੇ ਝੰਡੇੇ ਦੀ ਰਸਮ ਹੋਵੇਗੀ ਉਪਰੰਤ ਲੰਗਰ ਦਾ ਉਦਘਾਟਨ ਕੀਤਾ ਜਾਵੇਗਾ। ਬਾਅਦ ਦੁਪਹਿਰ 3 ਵਜੇ ਸ਼ੋਭਾ ਯਾਤਰਾ ਸਜਾਈ ਜਾਵੇਗੀ ਜੋ ਕਿ ਮੰਦਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਿਰਮਾ ਕਰਨ ਉਪਰੰਤ ਸਮਾਪਤ ਹੋਵੇਗੀ। ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ।
ਮੀਟਿੰਗ ਵਿਚ ਪ੍ਰਧਾਨ ਸ਼ਿਵ ਬਾਲੀ, ਰਾਜ ਕੁਮਾਰ ਘਾਰੂ, ਜਤਿੰਦਰ ਬਾਲੀ, ਪਵਨ ਕੁਮਾਰ, ਪਾਰਸ ਬਾਲੀ, ਗੌਰਵ ਬਾਲੀ, ਦੇਵਕੀ ਨੰਦਨ ਮੱਟੂ, ਸਤਪਾਲ ਪਾਮੇ, ਰਾਜ ਕੁਮਾਰ ਰਾਜੂ, ਸੰਨੀ ਵੈਦ, ਸੁੱਚਾ ਰਾਮ, ਕੇਸ਼ਵ ਬਾਲੀ, ਚੇਤਨ ਬਾਲੀ, ਨੀਲ ਬਾਲੀ, ਬਲਦੇਵ ਸਿੰਘ, ਜਗਜੀਤ ਸਿੰਘ, ਖੇਮ ਰਾਜ, ਰਾਕੇਸ਼ ਵੈਦ, ਗੁਰਬਚਨ ਸਿੰਘ, ਜਸਵੀਰ ਸਿੰਘ ਬਿੱਲੂ, ਸਤਪਾਲ ਕਾਕਾ, ਅਮਨਦੀਪ ਸਿੰਘ, ਸੋਹਣ ਲਾਲ, ਆਸ਼ੂ, ਸਰਾਜ, ਰਵੀ ਸ਼ੰਕਰ, ਗਗਨਦੀਪ ਵੀ ਮੌਜੂਦ ਸਨ।