ਸੈਂਟੀਨਲ ਸਕੂਲ ’ਚ ਸਮਾਗਮ
ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿੱਚ ਸਾਲਾਨਾ ਸਮਾਗਮ ਕਰਵਾਇਆ, ਜਿਸ ਦਾ ਥੀਮ ‘ਪੰਜਾਬ-ਪੰਜ-ਆਬ’ ਰੱਖਿਆ ਗਿਆ। ਇਸ ਵਿੱਚ ਪੰਜਾਬੀ ਦੇ ਅਦਾਕਾਰ ਕੁਲਵਿੰਦਰ ਸਿੰਘ ਗਿੱਲ (ਗੱਗੂ ਗਿੱਲ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਅਤੇ ਪਟਿਆਲਾ ਹਾਊਸ ਦੇ ਮਾਲਕ ਸੁਨੀਲ ਠਾਕੁਰ, ਕ੍ਰੀਏਟਿਵ ਡਾਇਰੈਕਟਰ ਸ਼ਿਵਾਨੀ ਠਾਕੁਰ ਅਤੇ ਗਾਇਕ ਧਰੁਵ ਮੋਹਨ ਵੀ ਵਿਸ਼ੇਸ਼ ਮਹਿਮਾਨ ਵਜ਼ੋਂ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਨਾਲ ਹੋਈ। ਇਸ ਦੌਰਾਨ ਵਿਦਿਆਰਥੀਆਂ ਨੇ ਅੰਗਰੇਜ਼ੀ ਨਾਟਕ, ਪੰਜਾਬੀ ਨਾਟਕ, ਮਾਈਮ, ਸੰਮੀ (ਪਾਕਿਸਤਾਨੀ ਨਾਚ) ਅਤੇ ਭੰਗੜਾ ਪੇਸ਼ ਕੀਤਾ। ਨਾਟਕਾਂ ਰਾਹੀਂ ਨਦੀਆਂ ਅਤੇ ਵਾਤਾਵਰਨ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ। ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਨੇ ਸਾਲਾਨਾ ਰਿਪੋਰਟ ਪੜ੍ਹੀ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਗੱਗੂ ਗਿੱਲ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ ਅਤੇ ਕਿਹਾ ਕਿ ਮਿਹਨਤ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਨਾਲ ਹੀ ਸਫਲਤਾ ਮਿਲਦੀ ਹੈ। ਸੁਨੀਲ ਠਾਕੁਰ ਅਤੇ ਸ਼ਿਵਾਨੀ ਠਾਕੁਰ ਨੇ ਪੰਜਾਬੀ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਗੱਲਾਂ ਕੀਤੀਆਂ। ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਧੰੰਨਵਾਦ ਕੀਤਾ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ। ਇਸ ਦੌਰਾਨ ਜੇਤੂ ਵਿਦਿਆਰਥੀਆਂ ਦਾ ਸਨਮਾਨਿਤ ਕੀਤਾ ਗਿਆ।
