ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਵਿੱਚ ਸਮਾਗਮ
ਲੁਧਿਆਣਾ, 23 ਮਾਰਚ
ਭਾਈ ਦਯਾ ਸਿੰਘ ਸੰਤ ਸੇਵਕ ਜਥਾ ਵੱਲੋਂ ਸੰਤ ਮਹਿੰਦਰ ਸਿੰਘ ਰਾੜਾ ਸਾਹਿਬ, ਸੰਤ ਬਲਵੰਤ ਸਿੰਘ ਲੰਗਰ ਵਾਲੇ, ਸੰਤ ਤੇਜਾ ਸਿੰਘ ਭੌਰਾ ਸਾਹਿਬ ਵਾਲੇ, ਸੰਤ ਹਰਜਿੰਦਰ ਸਿੰਘ ਧਬਲਾਨ ਵਾਲੇ ਤੇ ਸੰਤ ਪ੍ਰਾਪਤ ਸਿੰਘ ਇੰਗਲੈਂਡ ਰਾੜਾ ਸਾਹਿਬ ਵਾਲਿਆਂ ਦੀ ਪਵਿੱਤਰ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।
ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ ਵਿੱਚ ਹੋਏ ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਪਾਉਣ ਮਗਰੋਂ ਆਸਾ ਦੀ ਵਾਰ ਦੇ ਕੀਰਤਨ ਦੀ ਸੇਵਾ ਭਾਈ ਪਰਮਿੰਦਰ ਸਿੰਘ (ਰਤਵਾੜਾ ਸਾਹਿਬ) ਵਾਲਿਆਂ ਵੱਲੋਂ ਨਿਭਾਈ ਗਈ। ਬਾਬਾ ਸਰਬਜੀਤ ਸਿੰਘ ਸੰਧੂਆਂ ਵਾਲਿਆਂ ਦੇ ਜਥੇ ਵੱਲੋਂ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।
ਇਸ ਮੌਕੇ ਭਾਈ ਦਯਾ ਸਿੰਘ ਸੰਤ ਸੇਵਕ ਜਥੇ ਦੇ ਮੁਖੀ ਭਾਈ ਕੁਲਬੀਰ ਸਿੰਘ ਨੇ ਕਿਹਾ ਕਿ ਮਹਾਪੁਰਸ਼ਾਂ ਦੀ ਯਾਦ ’ਚ ਦਿਹਾੜੇ ਮਨਾਉਣੇ ਤਾ ਹੀ ਸਫ਼ਲ ਹੋ ਸਕਦੇ ਹਨ, ਜੇਕਰ ਅਸੀ ਉਨ੍ਹਾਂ ਦੇ ਪਾਏ ਪੂਰਨਿਆ ’ਤੇ ਚੱਲ ਕੇ ਜੀਵਨ ਸਫ਼ਲ ਕਰ ਸਕੀਏ। ਭਾਈ ਕੁਲਬੀਰ ਸਿੰਘ ਨੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਨਾਲ-ਨਾਲ ਸੋਹਣ ਸਿੰਘ ਗੋਗਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ ਅਤੇ ਚੇਅਰਮੈਨ ਹਰਜਿੰਦਰ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਹਮੇਸ਼ਾਂ ਹੀ ਵੱਡਮੁੱਲਾ ਸਹਿਯੋਗ ਦਿੱਤਾ ਜਾਂਦਾ ਹੈ।
ਇਸ ਮੌਕੇ ਭਾਈ ਚਤਰ ਸਿੰਘ, ਨਰਿੰਦਰ ਸਿੰਘ ਉੱਭੀ, ਹਰਦੀਪ ਸਿੰਘ ਗੁਰੂ, ਕੁਲਤਾਰ ਸਿੰਘ, ਜੋਗਾ ਸਿੰਘ, ਬਲਜੀਤ ਸਿੰਘ ਹੁੰਝਣ, ਅਵਤਾਰ ਸਿੰਘ ਘੜਿਆਲ, ਸਤਵੰਤ ਸਿੰਘ ਮਠਾੜੂ, ਮਨਜੀਤ ਸਿੰਘ ਰੂਪੀ, ਬਲਜੀਤ ਸਿੰਘ ਉੱਭੀ, ਹਰਮਨਪ੍ਰੀਤ ਸਿੰਘ ਹੂੰਝਣ, ਊਧਮ ਸਿੰਘ ਤੇ ਹਰੀ ਸਿੰਘ ਵੀ ਹਾਜ਼ਰ ਸਨ।