ਕੀਟ ਵਿਗਿਆਨੀ ਡਾ. ਜਸਪਾਲ ਸਿੰਘ ਚੇਅਰਮੈਨ ਬਣੇ
ਪੀ ਏ ਯੂ ਵਿੱਚ ਪ੍ਰਮੁੱਖ ਕੀਟ ਵਿਗਿਆਨੀ ਵਜੋਂ ਕਾਰਜ ਕਰ ਰਹੇ ਕੀਟ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਸਪਾਲ ਸਿੰਘ ਨੂੰ ਐੱਫ ਏ ਡੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ਼ਹਿਦ ਮੱਖੀ ਪਾਲਣ ਸਬੰਧੀ ਇਹ ਕਮੇਟੀ ਭੋਜਨ ਅਤੇ ਖੇਤੀਬਾੜੀ ਵਿਭਾਗ...
Advertisement
ਪੀ ਏ ਯੂ ਵਿੱਚ ਪ੍ਰਮੁੱਖ ਕੀਟ ਵਿਗਿਆਨੀ ਵਜੋਂ ਕਾਰਜ ਕਰ ਰਹੇ ਕੀਟ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਸਪਾਲ ਸਿੰਘ ਨੂੰ ਐੱਫ ਏ ਡੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ਼ਹਿਦ ਮੱਖੀ ਪਾਲਣ ਸਬੰਧੀ ਇਹ ਕਮੇਟੀ ਭੋਜਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਤਿੰਨ ਸਾਲ ਲਈ ਬਣਾਈ ਜਾਂਦੀ ਹੈ। ਡਾ. ਜਸਪਾਲ ਸਿੰਘ ਸ਼ਹਿਦ ਮੱਖੀ ਪਾਲਣ ਨਾਲ ਸੰਬੰਧਿਤ ਉਤਪਾਦਾਂ, ਔਜ਼ਾਰਾਂ, ਤਰੀਕੇ ਅਤੇ ਚੰਗੇ ਖੇਤੀਬਾੜੀ ਤਰੀਕਿਆਂ ਦੇ ਮਿਆਰ ਕਾਇਮ ਕਰਨ ਵਾਲੀ ਕਮੇਟੀ ਦੇ ਮੁਖੀ ਹੋਣਗੇ। ਦੱਸਣਯੋਗ ਹੈ ਕਿ ਡਾ. ਜਸਪਾਲ ਸਿੰਘ ਪਿਛਲੇ 27 ਸਾਲਾਂ ਤੋਂ ਇਸ ਖੇਤਰ ਦੀ ਖੋਜ ਅਧਿਆਪਨ ਅਤੇ ਪਸਾਰ ਨਾਲ ਲਗਾਤਾਰ ਜੁੜੇ ਹੋਏ ਹਨ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਨੇ ਇਸ ਪ੍ਰਾਪਤੀ ਲਈ ਡਾ. ਜਸਪਾਲ ਸਿੰਘ ਨੂੰ ਵਧਾਈ ਦਿੱਤੀ।
Advertisement
Advertisement
