ਪਿੰਡ ਹਮੀਦੀ ਦੇ ਉੱਦਮੀ ਕਿਸਾਨ ਵੱਲੋਂ ਦੁੱਧ ਪ੍ਰਾਸੈਸਿੰਗ ਪਲਾਂਟ ਸ਼ੁਰੂ
ਡਾ. ਗਰੇਵਾਲ ਨੇ ਇਸ ਪਲਾਂਟ ਦੀ ਸਥਾਪਨਾ ਸਬੰਧੀ ਮੁਬਾਰਕਬਾਦ ਦਿੰਦਿਆਂ ਜਸਵੀਰ ਸਿੰਘ ਦੀ ਦੂਰਦਰਸ਼ੀ ਸੋਚ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣਾ ਮੁਨਾਫ਼ਾ ਵਧਾਉਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।
ਡਾ. ਗੋਪਿਕਾ ਤਲਵਾੜ ਨੇ ਦੱਸਿਆ ਕਿ ਇਹ ਕਿਸਾਨ ਉੱਦਮੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ ਲਾਈਆਂ ਪ੍ਰਦਰਸ਼ਨੀਆਂ ਤੋਂ ਪ੍ਰੇਰਿਤ ਹੋਇਆ ਅਤੇ ਫਿਰ ਉਸ ਨੇ ਆਪਣਾ 500 ਲਿਟਰ ਸਮਰੱਥਾ ਵਾਲਾ ਪਲਾਂਟ ਸਥਾਪਤ ਕਰਨ ਦਾ ਫੈਸਲਾ ਕੀਤਾ। ਉਸ ਨੇ ਵੈਟਰਨਰੀ ਯੂਨੀਵਰਸਿਟੀ ਤੋਂ ਡੇਅਰੀ ਪ੍ਰਾਸੈਸਿੰਗ ਅਤੇ ਵਿਭਿੰਨ ਉਤਪਾਦ ਤਿਆਰ ਕਰਨ ਸਬੰਧੀ ਸਿਖਲਾਈ ਵੀ ਪ੍ਰਾਪਤ ਕੀਤੀ। ਹੁਣ ਇਹ ਇਕਾਈ ਦਹੀ, ਘਿਓ, ਪਨੀਰ, ਖੋਆ, ਮੱਖਣ ਅਤੇ ਕਰੀਮ ਦਾ ਉਤਪਾਦਨ ਕਰ ਰਹੀ ਹੈ। ਇਸ ਕਿਸਾਨ ਨੇ !ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਯੋਜਨਾ’ ਤਹਿਤ ਵਿੱਤੀ ਸਹਾਇਤਾ ਵੀ ਪ੍ਰਾਪਤ ਕੀਤੀ ਹੈ।
ਡਾ. ਪਰਮਿੰਦਰ ਸਿੰਘ ਨੇ ਕਿਸਾਨ ਦੀ ਪ੍ਰਸ਼ੰਸਾ ਕੀਤੀ। ਉੱਦਮੀ ਜਸਵੀਰ ਸਿੰਘ ਨੇ ਕਿਹਾ ਕਿ ਪ੍ਰਾਜੈਕਟ ‘ਫਾਰਮਰ ਫਸਟ’ ਤਹਿਤ ਯੂਨੀਵਰਸਿਟੀ ਦੇ ਮਾਹਿਰਾਂ ਦੀ ਅਗਵਾਈ ਅਤੇ ਸੰਸਥਾਗਤ ਸਹਾਇਤਾ ਨਾਲ ਉਸ ਨੂੰ ਡੇਅਰੀ ਕਿਸਾਨ ਤੋਂ ਅਗਲੀ ਪੁਲਾਂਘ ਪੁੱਟ ਕੇ ਉੱਦਮੀ ਬਣਨ ਦਾ ਮੌਕਾ ਪ੍ਰਾਪਤ ਮਿਲਿਆ।