ਮੁਫ਼ਤ ਵਿੱਚ ਸ਼ਰਾਬ ਨਾ ਦੇਣ ’ਤੇ ਕਰਿੰਦੇ ਦੀ ਕੁੱਟਮਾਰ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਛੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵੱਲੋਂ ਇੱਕ ਸ਼ਰਾਬ ਠੇਕੇ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਠੇਕੇ ਦੀ ਭੰਨ੍ਹਤੋੜ ਕੀਤੀ ਹੈ। ਸੁਨੀਲ ਕੁਮਾਰ ਸਲੇਮ ਟਾਬਰੀ ਸਥਿਤ ਪੀਰੂ ਬੰਦਾ ਮੁਹੱਲਾ...
Advertisement
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਛੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵੱਲੋਂ ਇੱਕ ਸ਼ਰਾਬ ਠੇਕੇ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਠੇਕੇ ਦੀ ਭੰਨ੍ਹਤੋੜ ਕੀਤੀ ਹੈ। ਸੁਨੀਲ ਕੁਮਾਰ ਸਲੇਮ ਟਾਬਰੀ ਸਥਿਤ ਪੀਰੂ ਬੰਦਾ ਮੁਹੱਲਾ ਵਿੱਚ ਅਮਨ ਡੇਅਰੀ ਦੀ ਬਿਲਡਿੰਗ ਵਿੱਚ ਬਣੇ ਸ਼ਰਾਬ ਦੇ ਠੇਕੇ ’ਤੇ ਬਤੌਰ ਸੇਲਜਮੈਨ ਕੰਮ ਕਰਦਾ ਹੈ। ਉਹ ਆਪਣੇ ਕੰਮ ’ਤੇ ਮੌਜੂਦ ਸੀ ਤਾਂ ਕਰੀਬ 6 ਅਣਪਛਾਤੇ
ਵਿਅਕਤੀ ਠੇਕੇ ਦੇ ਬਾਹਰ ਆਏ ਅਤੇ ਉਸ ਪਾਸੋਂ ਸ਼ਰਾਬ ਮੰਗਣ ਲੱਗੇ। ਉਸ ਨੇ ਜਦੋਂ ਉਨ੍ਹਾਂ ਪਾਸੋਂ ਪੈਸੇ ਮੰਗੇ ਤਾਂ ਉਹ ਗੁੱਸੇ ਵਿੱਚ ਆ ਕੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਏ। ਇਹ ਦੌਰਾਨ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਤੇ ਦੁਕਾਨ ਅੰਦਰ ਪਏ ਸਾਮਾਨ ਦੀ ਭੰਨ੍ਹ ਤੋੜ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕਾ ਤੋਂ ਫ਼ਰਾਰ ਹੋ ਗਏ। ਥਾਣੇਦਾਰ ਜਗਜੀਵਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement