ਐੱਸਸੀਡੀ ਅਲੂਮਨੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ
ਐਸਸੀਡੀ ਕਾਲਜ ਅਲੂਮਨੀ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਦਾ ਗਠਨ ਕੀਤਾ ਗਿਆ। ਪਦਮਸ਼੍ਰੀ ਓਂਕਾਰ ਸਿੰਘ ਪਾਹਵਾ ਅਤੇ ਸੁਰਿੰਦਰ ਸਿੰਘ ਭੋਗਲ ਦੀ ਅਗਵਾਈ ਹੇਠ ਹੋਈ ਇਕੱਤਰਤਾ ਦੌਰਾਨ ਕਾਲਜ ਦੇ ਪ੍ਰਿੰਸੀਪਲ ਅਤੇ ਸਾਬਕਾ ਵਿਦਿਆਰਥੀ ਡਾ. ਗੁਰਸ਼ਰਨਜੀਤ ਸਿੰਘ ਸੰਧੂ ਨੂੰ ਐਸੋਸੀਏਸ਼ਨ ਦਾ ਪ੍ਰਧਾਨ, ਵਾਈਸ ਪ੍ਰਿੰਸੀਪਲ ਹੁਸਨ ਲਾਲ ਬਸਰਾ ਨੂੰ ਸੀਨੀਅਰ ਵਾਈਸ ਪ੍ਰਧਾਨ, ਡਾ. ਪੀਡੀ ਗੁਪਤਾ ਅਤੇ ਕੇਬੀ ਸਿੰਘ ਨੂੰ ਵਾਈਸ ਪ੍ਰਧਾਨ, ਪ੍ਰੋ. ਗੀਤਾਂਜਲੀ ਬਬਰੇਜ਼ਾ ਨੂੰ ਜਨਰਲ ਸਕੱਤਰ, ਪ੍ਰੋ. ਮੁਕੇਸ਼ ਕੁਮਾਰ ਨੂੰ ਸੰਯੁਕਤ ਸਕੱਤਰ, ਡਾ. ਨਿਤਿਨ ਸੂਦ ਨੂੰ ਕੈਸ਼ੀਅਰ, ਬ੍ਰਿਜ਼ ਭੂਸ਼ਨ ਗੋਇਲ ਅਤੇ ਅਸ਼ੋਕ ਧੀਰ ਨੂੰ ਪ੍ਰਬੰਧਕੀ ਸਕੱਤਰ, ਪ੍ਰਭਜੋਤ ਸਿੰਘ ਨੂੰ ਕਾਨੂੰਨੀ ਸਕੱਤਰ, ਨਵਦੀਪ ਸਿੰਘ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।
ਐਸੋਸੀਏਸ਼ਨ ਦੇ ਪ੍ਰਬੰਧਕੀ ਮੈਂਬਰਾਂ ਵਿੱਚ ਓਮ ਪ੍ਰਕਾਸ਼ ਵਰਮਾ, ਡਾ. ਸਜਲਾ ਕਾਲੜਾ, ਮਦਨ ਲਾਲ ਸਿੰਗਲਾ, ਰਸ਼ਮੀ ਗਰੋਵਰ, ਦਲਬੀਰ ਸਿੰਘ ਮੌਲੀ, ਸੁਲਭ ਗੁਪਤਾ, ਜਸਪਾਲ ਸਿੰਘ, ਰਵਿੰਦਰ ਵਤਸਿਯਾਨ, ਡਾ. ਵਿਕਾਸ ਲੂੰਬਾ, ਗੁਰਮੀਤ ਸਿੰਘ, ਸੁਰਿੰਦਰ ਸਿੰਘ ਅਤੇ ਡਾ. ਪੂਨਮ ਸਪਰਾ ਦੇ ਨਾਮ ਸ਼ਾਮਲ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਸੰਧੂ ਨੇ ਦੱਸਿਆ ਕਿ ਕਾਲਜ ਦੇ ਕਈ ਸਾਬਕਾ ਵਿਦਿਆਰਥੀਆਂ ਨੂੰ ਪਦਮਸ਼੍ਰੀ ਮਿਲ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਕਾਲਜ ਨੂੰ ਉਪਰ ਚੁੱਕਣ ਲਈ ਦਿੱਤੀਆਂ ਸੇਵਾਵਾਂ ਤੋਂ ਵੀ ਜਾਣੂ ਕਰਵਾਇਆ।