ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐਂਬਰਾਇਡਰੀ ਐਸੋਸੀਏਸ਼ਨ ਦੇ ਅਹੁਦੇਦਾਰ ਚੁਣੇ

ਲੁਧਿਆਣਾ: ਸਥਾਨਕ ਕੁੰਜ ਵਿਹਾਰ, ਜੱਸੀਆਂ ਰੋਡ‌ ਤੇ ਹੈਬੋਵਾਲ ਐਂਬਰਾਇਡਰੀ ਐਸੋਸੀਏਸ਼ਨ ਦੀ ਹੰਗਾਮੀ ਜਨਰਲ ਮੀਟਿੰਗ ਹੋਈ, ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸਰਬਸੰਮਤੀ ਨਾਲ ਮਨਿੰਦਰ ਸਿੰਘ ਅਹੂਜਾ ਨੂੰ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ...
ਜਥੇਬੰਦੀ ਦੇ ਨਵੇਂ ਚੁਣੇ ਪ੍ਰਧਾਨ ਮਨਿੰਦਰ ਸਿੰਘ ਆਹੂਜਾ ਅਤੇ ਹੋਰ ਆਗੂ।
Advertisement

ਲੁਧਿਆਣਾ: ਸਥਾਨਕ ਕੁੰਜ ਵਿਹਾਰ, ਜੱਸੀਆਂ ਰੋਡ‌ ਤੇ ਹੈਬੋਵਾਲ ਐਂਬਰਾਇਡਰੀ ਐਸੋਸੀਏਸ਼ਨ ਦੀ ਹੰਗਾਮੀ ਜਨਰਲ ਮੀਟਿੰਗ ਹੋਈ, ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸਰਬਸੰਮਤੀ ਨਾਲ ਮਨਿੰਦਰ ਸਿੰਘ ਅਹੂਜਾ ਨੂੰ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਅਹੁਦੇਦਾਰ ਨਿਯੁਕਤ ਕਰਨ ਦੇ ਅਧਿਕਾਰ ਦਿੱਤੇ ਗਏ। ਮਨਿੰਦਰ ਸਿੰਘ ਆਹੂਜਾ ਨੇ ਮਨਕੀਰਤਨ ਸਿੰਘ ਸੈਫੀ ਨੂੰ ਸੀਨੀਅਰ ਮੀਤ ਪ੍ਰਧਾਨ, ਧਨਵਿੰਦਰ ਸਿੰਘ ਨੂੰ ਜਨਰਲ ਸਕੱਤਰ, ਗੋਇਲ ਵੀਰਜੀ ਨੂੰ ਖ਼ਜ਼ਾਨਚੀ, ਸਤੀਸ਼ ਕੁਮਾਰ ਨੂੰ ਉਪ-ਜਨਰਲ ਸਕੱਤਰ, ਬ੍ਰਜੇਸ਼ ਜੱਸੋਵਾਲ, ਅਬੀ ਆਰਟ, ਅਰੁਣ ਜੱਸੋਵਾਲ, ਬਲਵੰਤ ਸਿੰਘ ਅਤੇ ਉਚਿਤ ਕੁਮਾਰ ਨੂੰ ਮੀਤ ਪ੍ਰਧਾਨ, ਬਲਵਿੰਦਰ ਸਿੰਘ, ਲਾਲ ਮੁਹੰਮਦ, ਕਮਲੇਸ਼ ਕੁਮਾਰ ਤੇ ਗੋਇਲ ਕੁਲੈਕਸ਼ਨ ਸਾਰੇ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Tags :
ਅਹੁਦੇਦਾਰਐਸੋਸੀਏਸ਼ਨਐਂਬਰਾਇਡਰੀਚੁਣੇ