ਹਾਦਸੇ ’ਚ ਬਿਰਧ ਮਹਿਲਾ ਦੀ ਮੌਤ
ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਕੋਲ ਸੜਕ ਕਿਨਾਰੇ ਖਾਲੀ ਥਾਂ ’ਤੇ ਬੈਠੀ ਬਿਰਧ ਔਰਤ ਨੂੰ ਕਾਰ ਚਾਲਕ ਵੱਲੋਂ ਮਾਰੀ ਟੱਕਰ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਬੂਥਗੜ੍ਹ...
Advertisement
ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਕੋਲ ਸੜਕ ਕਿਨਾਰੇ ਖਾਲੀ ਥਾਂ ’ਤੇ ਬੈਠੀ ਬਿਰਧ ਔਰਤ ਨੂੰ ਕਾਰ ਚਾਲਕ ਵੱਲੋਂ ਮਾਰੀ ਟੱਕਰ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਬੂਥਗੜ੍ਹ ਰਹਿੰਦੀ ਸੱਤਿਆ ਦੇਵੀ (60) ਸੜਕ ਸਾਈਡ ਕੱਚੀ ਜਗ੍ਹਾ ’ਤੇ ਬੈਠੀ ਸੀ ਕਿ ਅਮਰ ਸਿੰਘ ਨੇ ਆਪਣੀ ਕਾਰ ਤੇਜ਼ ਰਫ਼ਤਾਰ ਨਾਲ ਸੱਤਿਆ ਦੇਵੀ ਨੂੰ ਟੱਕਰ ਮਾਰੀ ਅਤੇ ਫ਼ਰਾਰ ਹੋ ਗਿਆ। ਉਸਨੂੰ ਪ੍ਰੋ-ਲਾਈਫ ਹਸਪਤਾਲ ਪਿੰਡ ਗਿੱਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਥਾਣੇਦਾਰ ਨਵੀਨ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੁਲਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਉਸਦੀ ਲੜਕੀ ਅਮਨਦੀਪ ਕੌਰ ਨੂੰ ਸੌਂਪ ਦਿੱਤੀ ਗਈ ਹੈ।
Advertisement
Advertisement