ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਈਪਾਂ ਪਾਉਣ ਲਈ ਪੱਟੇ ਟੋਏ ’ਚ ਡਿੱਗ ਕੇ ਬਜ਼ੁਰਗ ਜ਼ਖਮੀ

ਨਿਗਮ ਨੇ ਲੋਹਾਰਾ ਦੇ ਸਤਿਸੰਗ ਰੋਡ ਇਲਾਕੇ ’ਚ ਵਿਕਾਸ ਕਾਰਜਾਂ ਲਈ ਪੁੱਟੇ ਟੋਏ
Advertisement

ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਲਈ ਪੁੱਟੇ ਗਏ ਟੋਏ ਹੁਣ ਲੋਕਾਂ ਲਈ ਜਾਨਲੇਵਾ ਬਣ ਗਏ ਹਨ। ਵੀਰਵਾਰ ਨੂੰ ਸ਼ਹਿਰ ਦੇ ਲੋਹਾਰਾ ਰੋਡ ’ਤੇ ਸਤਿਸੰਗ ਰੋਡ ’ਤੇ ਸੀਵਰੇਜ ਪਾਈਪਾਂ ਦੀ ਮੁਰੰਮਤ ਲਈ ਪੁੱਟੇ ਗਏ ਟੋਏ ਵਿੱਚ ਇੱਕ ਬਜ਼ੁਰਗ ਵਿਅਕਤੀ ਆਪਣੀ ਐਕਟਿਵਾ ਸਣੇ ਡਿੱਗ ਗਿਆ। ਸੱਤ ਫੁੱਟ ਡੁੰਘਾ ਟੋਇਆ ਸੀਵਰੇਜ ਦੇ ਪਾਣੀ ਨਾਲ ਭਰਿਆ ਹੋਇਆ ਸੀ, ਜਿਸ ਬਾਰੇ ਪਤਾ ਨਾ ਚੱਲਿਆ ਤਾਂ ਬਜ਼ੁਰਗ ਮੂੰਹ ਭਾਰ ਟੋਏ ਵਿੱਚ ਡਿੱਗ ਗਿਆ। ਰਾਹਗੀਰਾਂ ਨੇ ਕਿਸੇ ਤਰ੍ਹਾਂ ਬਜ਼ੁਰਗ ਨੂੰ ਤੁਰੰਤ ਬਾਹਰ ਕੱਢਿਆ, ਹਾਲਾਂਕਿ ਐਕਟਿਵਾ ਕਾਫ਼ੀ ਦੇਰ ਤੱਕ ਟੋਏ ਵਿੱਚ ਪਈ ਰਹੀ। ਇਸ ਦੌਰਾਨ ਬਜ਼ੁਰਗ ਨੂੰ ਕਾਫ਼ੀ ਸੱਟਾਂ ਲੱਗੀਆਂ। ਜ਼ਖਮੀ ਬਜ਼ੁਰਗ ਦੀ ਪਛਾਣ ਹਿੰਮਤ ਕੁਮਾਰ (65) ਵਜੋਂ ਹੋਈ ਹੈ। ਇਲਾਕੇ ਦੇ ਲੋਕ ਪ੍ਰਸ਼ਾਸਨ ਨੂੰ ਲੰਬੇ ਸਮੇਂ ਤੋਂ ਵਿਕਾਸ ਕਾਰਜ ਸ਼ੁਰੂ ਕਰਨ ਅਤੇ ਇਸਨੂੰ ਵਿਚਕਾਰ ਛੱਡਣ ਲਈ ਕੋਸਦੇ ਰਹੇ।

ਜਾਣਕਾਰੀ ਅਨੁਸਾਰ ਲੋਹਾਰਾ ਦੇ ਸਤਿਸੰਗ ਰੋਡ ’ਤੇ ਸੀਵਰੇਜ ਪਾਈਪਾਂ ਦੀ ਮੁਰੰਮਤ ਅਤੇ ਹੋਰ ਵਿਕਾਸ ਕਾਰਜਾਂ ਲਈ ਨਗਰ ਨਿਗਮ ਵੱਲੋਂ ਥਾਂ ਥਾਂ ਟੋਏ ਪੱਟੇ ਹੋਏ ਹਨ। ਜਿਥੇ ਮੀਂਹ ਕਾਰਨ ਪਾਣੀ ਖੜ੍ਹਾ ਹੋ ਗਿਆ ਤੇ ਟੋਇਆਂ ਵਿੱਚ ਪਾਣੀ ਭਰ ਗਿਆ। ਉਥੋਂ ਲੰਘਣ ਵਾਲੇ ਲੋਕਾਂ ਨੂੰ ਪਾਣੀ ਵਿੱਚ ਟੋਏ ਨਜ਼ਰ ਨਹੀਂ ਆਏ। ਵੀਰਵਾਰ ਦੁਪਹਿਰ ਨੂੰ ਬਜ਼ੁਰਗ ਹਿੰਮਤ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਿਹਾ ਸੀ, ਇਸ ਦੌਰਾਨ ਉਹ ਐਕਟਿਵਾ ਸਣੇ ਟੋਏ ਵਿੱਚ ਡਿੱਗ ਗਿਆ। ਜਿਸ ਕਾਰਨ ਉਸਨੂੰ ਕਾਫ਼ੀ ਸੱਟਾਂ ਵੀ ਲੱਗੀਆਂ। ਲੋਕਾਂ ਨੇ ਕਿਸੇ ਤਰੀਕੇ ਦੇ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ। ਇਲਾਕੇ ਦੇ ਸਮਾਜ ਸੇਵਕ ਸੰਦੀਪ ਸ਼ੁਕਲਾ ਨੇ ਕਿਹਾ ਕਿ ਉਹ ਕਈ ਵਾਰ ਸੋਸ਼ਲ ਮੀਡੀਆ ’ਤੇ ਨਗਰ ਨਿਗਮ ਅਧਿਾਕਰੀਆਂ ਨੂੰ ਇਸ ਲਾਪਰਵਾਹੀ ਬਾਰੇ ਖੁਲਾਸੇ ਕਰ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋ ਰਿਹਾ।

Advertisement

Advertisement