ਨਸ਼ਾ ਕਰਨ ਦੇ ਦੋਸ਼ ਹੇਠ ਅੱਠ ਗ੍ਰਿਫ਼ਤਾਰ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਠ ਵਿਅਕਤੀਆਂ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਡਿਵੀਜ਼ਨ ਨੰਬਰ 1 ਦੇ ਥਾਣੇਦਾਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਪਿੰਕ ਪਲਾਜ਼ਾ ਮਾਰਕੀਟ ਤੋਂ ਸਤਿੰਦਰ ਸਿੰਘ ਵਾਸੀ ਆਤਿਸ਼ਵਾਜੀ ਮੁਹੱਲਾ ਫਗਵਾੜਾ, ਤਲਿਸ਼ ਅਰੋੜਾ ਉਰਫ਼ ਸੋਮਾ ਵਾਸੀ ਕੁੰਦਨਪੁਰੀ ਅਤੇ ਗੌਰਵ ਕੁਮਾਰ ਸ਼ਰਮਾ ਵਾਸੀ ਮਨਜੀਤ ਨਗਰ ਨੂੰ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕੀਤਾ ਹੈ।
ਥਾਣਾ ਡਵੀਜ਼ਨ ਨੰਬਰ 4 ਦੇ ਹੌਲਦਾਰ ਹਰਦੀਪ ਸਿੰਘ ਨੇ ਛੋਟੀ ਦਰੇਸੀ
ਗਰਾਊਂਡ ਤੋਂ ਸਨੀ ਉਰਫ਼ ਦਹੀਂ ਵਾਸੀ ਛਾਉਣੀ ਮੁਹੱਲਾ ਨੂੰ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕੀਤਾ ਹੈ। ਥਾਣਾ ਦੁੱਗਰੀ ਦੇ ਥਾਣੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਡੀ ਬਲਾਕ ਸਥਿਤ ਜੀ ਐਸ ਟੀ ਗਰਾਊਡ ਦੇ ਕੋਲ ਗੁਰਤੇਸਵਰ ਸਿੰਘ ਉਰਫ਼ ਕਮਲ ਵਾਸੀ ਪਿੰਡ ਲਤਾਲਾ ਨੂੰ ਕਾਬੂ ਕੀਤਾ ਹੈ।
ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਰਣਜੀਤ ਸਿੰਘ ਨੇ ਮੁਹੱਲਾ ਨਿਊ ਸ਼ਿਮਲਾਪੁਰੀ ਤੋਂ ਵਰਿੰਦਰ ਸਿੰਘ ਉਰਫ਼ ਰਵੀ ਵਾਸੀ ਪਿੰਡ ਬੁਲਾਰਾ, ਮਲੇਰਕੋਟਲਾ ਰੋਡ ਨੂੰ ਕਾਬੂ ਕਰਕੇ ਨਸ਼ੇ ਦੇ ਸਾਮਾਨ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਗਸ਼ਤ ਦੌਰਾਨ
ਆਤਮ ਪਾਰਕ ਸਥਿਤ ਸੇਵਾ ਕੇਂਦਰ ਕੋਲ ਪਾਰਕ ਵਿੱਚੋਂ ਬੱਬਲੂ ਕੁਮਾਰ ਵਾਸੀ ਮਨੋਹਰ ਨਗਰ ਨੂੰ ਨਸ਼ੀਲੇ ਪਦਾਰਥ ਦਾ ਸੇਵਨ ਕਰਦਿਆਂ ਕਾਬੂ ਕੀਤਾ ਹੈ। ਥਾਣਾ ਫੋਕਲ ਪੁਆਇੰਟ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਗਸ਼ਤ ਦੌਰਾਨ ਸ਼ਿਵਾਲਿਕ
ਮਾਰਕੀਟ ਢੰਡਾਰੀ ਖੁਰਦ ਨੇੜਿਓਂ ਮਾਹਿਰ ਯਾਦਵ ਵਾਸੀ ਮਾਤਾ ਭਾਗ ਕੌਰ ਨਗਰ ਪਿੰਡ ਗੋਬਿੰਦਗੜ੍ਹ ਨੂੰ ਨਸ਼ਾ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ।
