ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੁੱਢਾ ਦਰਿਆ ਪ੍ਰਦੂਸ਼ਣ ਮੁਕਤ ਬਣਾਉਣ ਦੇ ਯਤਨਾਂ ਨੂੰ ਖੋਰਾ

ਸੀਚੇਵਾਲ ਮਾਡਲ ਦੇ ਟੋਏ ਗੋਹੇ ਨਾਲ ਭਰੇ; ਡੇਅਰੀਆਂ ਦੀਆਂ ਸੜਕਾਂ ’ਤੇ ਖਿਲਰਿਆ ਚਿੱਕੜ
ਗੋਹੇ ਦੀ ਗਾਰ ਨਾਲ ਭਰੀ ਡੇਅਰੀ ਕੰਪਲੈਕਸ ਦੀ ਗਲੀ।
Advertisement

ਲੁਧਿਆਣਾ ਦੀ ਧੁੰਨੀ ਵਿੱਚੋਂ ਲੰਘਦੇ ਬੁੱਢੇ ਨਾਲੇ ਨੂੰ ਦੁਬਾਰਾ ਬੁੱਢਾ ਦਰਿਆ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਇੱਥੋਂ ਦੇ ਤਾਜਪੁਰ ਰੋਡ ’ਤੇ ਡੇਅਰੀ ਕੰਪਲੈਕਸ ਨੇੜੇ ਡੇਅਰੀਆਂ ਦੇ ਗੰਦੇ ਪਾਣੀ ਨੂੰ ਸੋਧਣ ਲਈ ਆਰਜ਼ੀ ਤੌਰ ’ਤੇ ਬਣਾਏ ਸੀਚੇਵਾਲ ਮਾਡਲ ਦੇ ਟੋਏ ਵੀ ਪੂਰੀ ਤਰ੍ਹਾਂ ਗੋਹੇ ਨਾਲ ਭਰ ਗਏ ਹਨ। ਕੰਪਲੈਕਸ ਵਿੱਚ ਪੈਂਦੀਆਂ ਬਹੁਤੀਆਂ ਸੜਕਾਂ ’ਤੇ ਗੋਹੇ ਵਾਲਾ ਚਿੱਕੜ ਇੰਨਾ ਵਧ ਗਿਆ ਹੈ ਕਿ ਹੁਣ ਤਾਂ ਇੱਥੋਂ ਵਾਹਨ ਲੰਘਾਉਣੇ ਵੀ ਮੁਸ਼ਕਲ ਹੋ ਗਏ ਹਨ।

ਗੋਹੇ ਨਾਲ ਭਰਿਆ ਸੀਚੇਵਾਲ ਮਾਡਲ ਤਹਿਤ ਬਣਾਇਆ ਆਰਜ਼ੀ ਟੋਆ।

ਸਥਾਨਕ ਤਾਜਪੁਰ ਰੋਡ ’ਤੇ ਪੈਂਦੇ ਡੇਅਰੀ ਕੰਪਲੈਕਸ ਦੇ ਪ੍ਰਦੂਸ਼ਿਤ ਪਾਣੀ ਨੂੰ ਸਿੱਧਾ ਬੁੱਢੇ ਦਰਿਆ ਜਾਣ ਤੋਂ ਰੋਕਣ ਲਈ ਜਿੱਥੇ ਇੱਕ ਆਧੁਨਿਕ ਟਰੀਟਮੈਂਟ ਪਲਾਂਟ ਲੱਗਾ ਹੋਇਆ ਹੈ, ਉੱਥੇ ਪੁਲੀ ਦੇ ਨੇੜੇ ਡੇਅਰੀਆਂ ਦਾ ਗੋਹਾ ਅਤੇ ਮਲ ਮੂਤਰ ਸੋਧਣ ਲਈ ਸੀਚੇਵਾਲ ਮਾਡਲ ਤਹਿਤ ਬਣਾਏ ਆਰਜ਼ੀ ਟੋਏ ਵੀ ਹੁਣ ਪੂਰੀ ਤਰ੍ਹਾਂ ਗੋਹੇ ਨਾਲ ਭਰ ਗਏ ਹਨ। ਡੇਅਰੀ ਕੰਪਲੈਕਸ ਦੇ ਆਸ-ਪਾਸ ਦੀਆਂ ਸੜਕਾਂ ’ਤੇ ਵੀ ਕਈ-ਕਈ ਇੰਚ ਗੋਹੇ ਦੀ ਗਾਰ ਬਣੀ ਹੋਈ ਹੈ, ਜਿਸ ਕਰਕੇ ਬੇਸਹਾਰਾ ਪਸ਼ੂਆਂ ਦੇ ਨਾਲ-ਨਾਲ ਹੁਣ ਤਾਂ ਇੱਥੋਂ ਕੋਈ ਵਾਹਨ ਲੈ ਕੇ ਜਾਣਾ ਵੀ ਖਤਰੇ ਤੋਂ ਖਾਲੀ ਨਹੀਂ ਜਾਪ ਰਿਹਾ। ਇਸ ਇਲਾਕੇ ਵਿੱਚ ਬਦਬੂ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਦੂਜੇ ਪਾਸੇ ਇੰਨਾਂ ਟੋਇਆਂ ਦੀਆਂ ਕੱਚੀਆਂ ਕੰਧਾਂ ਢਹਿ ਜਾਣ ਕਰਕੇ ਹੁਣ ਪ੍ਰਦੂਸ਼ਿਤ ਪਾਣੀ ਸਿੱਧਾ ਬੁੱਢੇ ਦਰਿਆ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ। ਅਜਿਹੇ ਵਰਤਾਰੇ ਨਾਲੇ ਬੁੱਢੇ ਦਰਿਆ ਦੀ ਪੁਨਰਸੁਰਜੀਤੀ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਰੁਕਾਵਟ ਖੜ੍ਹੀ ਹੋ ਰਹੀ ਹੈ। ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਉਤਸੁਕ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਮੇਂ-ਸਮੇਂ ’ਤੇ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਹਨ। ਪ੍ਰਦੂਸ਼ਣ ਫੈਲਾਉਣ ਵਾਲੇ ਕਈ ਡੇਅਰੀ ਵਾਲਿਆਂ ਦੇ ਚਲਾਨ ਤੱਕ ਵੀ ਕੱਟੇ ਗਏ।

Advertisement

ਪਾਬੰਦੀ ਕਾਰਨ ਸੜਕਾਂ ’ਤੇ ਗੋਹਾ ਸੁੱਟ ਰਹੇ ਨੇ ਡੇਅਰੀ ਵਾਲੇ: ਵਧੀਕ ਕਮਿਸ਼ਨਰ

ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿੱਚ ਗੰਦਗੀ ਸਬੰਧੀ ਪੁੱਛੇ ਜਾਣ ’ਤੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਨੇ ਕਿਹਾ ਕਿ ਡੇਅਰੀ ਵਾਲਿਆਂ ਦਾ ਪਾਣੀ ਬੁੱਢੇ ਦਰਿਆ ਵਿੱਚ ਸੁੱਟਣ ’ਤੇ ਪਾਬੰਦੀ ਲਾਈ ਹੋਈ ਹੈ। ਇਹੋ ਵਜ੍ਹਾ ਹੈ ਕਿ ਕੁੱਝ ਡੇਅਰੀ ਵਾਲੇ ਸੜਕਾਂ ’ਤੇ ਗੋਹਾ ਸੁੱਟ ਰਹੇ ਹਨ। ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

 

Advertisement
Show comments