ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋੜਵੰਦ ਵਿਦਿਆਰਥੀਆਂ ਤੇ ਹੜ੍ਹ ਪੀੜਤਾਂ ਦੀ ਮਦਦ ਲਈ ਉਪਰਾਲਾ

ਸਕਾਲਰਸ਼ਿਪ ਫੰਡ ਵਧਾਉਣ ਲਈ 12.5 ਲੱਖ ਦੀ ਹੋਰ ਰਕਮ ਭੇਟ
ਪੀ ਏ ਯੂ ਅਧਿਕਾਰੀਆਂ ਨੂੰ ਚੈੱਕ ਸੌਂਪਦੇ ਹੋਏ ਡਾ. ਗੁਰਚਰਨ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਪਤਨੀ ਨੈਨਸੀ।
Advertisement

ਪੀ ਏ ਯੂ ਤੋਂ 1964 ਬੈਚ ਵਿੱਚ ਬੀ ਐੱਸ ਸੀ (ਆਨਰਜ਼) ਕਰ ਕੇ ਅਮਰੀਕਾ ਦੇ ਖੇਤੀਬਾੜੀ ਮਹਿਕਮੇ ਵਿੱਚ ਸੰਯੁਕਤ ਖੇਤੀਬਾੜੀ ਨਿਰਦੇਸ਼ਕ ਦੇ ਅਹੁਦੇ ਤਕ ਪੁੱਜਣ ਵਾਲੇ ਡਾ. ਗੁਰਚਰਨ ਸਿੰਘ ਢਿੱਲੋਂ ਨੇ ਆਪਣੀ ਪਤਨੀ ਡਾ. ਨੈਨਸੀ ਢਿੱਲੋਂ ਨਾਲ ਮਿਲ ਕੇ ਆਪਣੇ ਪਹਿਲਾਂ ਤੋਂ ਹੀ ਜਾਰੀ 37.5 ਲੱਖ ਰੁਪਏ ਦੀ ਸਕਾਲਰਸ਼ਿਪ ਫੰਡ ਨੂੰ ਵਧਾਉਣ ਲਈ 12.5 ਲੱਖ ਰੁਪਏ ਦੀ ਹੋਰ ਰਕਮ ਦਾਨ ਕੀਤੀ ਹੈ। ਇਸ ਯੋਗਦਾਨ ਨਾਲ ਸਕਾਲਰਸ਼ਿਪ ਦੀ ਕੁਲ ਰਕਮ ਹੁਣ 50 ਲੱਖ ਰੁਪਏ ਹੋ ਗਈ ਹੈ। ਇਸ ਰਕਮ ਤੋਂ ਪ੍ਰਾਪਤ ਵਿਆਜ ਨਾਲ ਬੀ ਐੱਸ ਸੀ (ਆਨਰਜ਼) ਖੇਤੀਬਾੜੀ ਦੇ ਹੋਣਹਾਰ ਪੇਂਡੂ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 4,000 ਰੁਪਏ ਮਹੀਨਾ ਦੀਆਂ ਛੇ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਜਾਣਗੀਆਂ। ਡਾ. ਢਿੱਲੋਂ ਨੇ ਆਪਣੇ ਮਾਪਿਆਂ ਦੀ ਨਿੱਘੀ ਯਾਦ ਵਿੱਚ ਸਰਦਾਰ ਗੱਜਣ ਸਿੰਘ ਅਤੇ ਮਾਤਾ ਸੰਤ ਕੌਰ ਢਿੱਲੋਂ ਯਾਦਗਾਰੀ ਸਕਾਲਰਸ਼ਿਪ 2023 ਵਿੱਚ ਸਥਾਪਿਤ ਕੀਤੀ ਸੀ।

ਇਸ ਤੋਂ ਇਲਾਵਾ ਡਾ. ਢਿੱਲੋਂ ਨੇ ਆਪਣੀ ਪਤਨੀ ਡਾ. ਨੈਨਸੀ ਢਿੱਲੋਂ ਅਤੇ ਪੀ ਏ ਯੂ ਦੇ ਸਾਬਕਾ ਵਿਦਿਆਰਥੀਆਂ ਦੀ ਐਸੋਸੀਏਸ਼ਨ ਆਸਟਰੇਲੀਆ ਨਾਲ ਮਿਲ ਕੇ ਕ੍ਰਮਵਾਰ 13 ਲੱਖ ਰੁਪਏ ਅਤੇ 11.84 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਇਸ ਨਾਲ ਕੁੱਲ 25 ਲੱਖ ਰੁਪਏ ਦਾ ਯੋਗਦਾਨ ਕਾਲਜ ਆਫ਼ ਐਗਰੀਕਲਚਰ ਦੇ ਅਲੂਮਨੀ ਐਸੋਸੀਏਸ਼ਨ ਫੰਡ ਵਿੱਚ ਪਾਇਆ ਗਿਆ ਹੈ। ਇਨ੍ਹਾਂ ਫੰਡਾਂ ਨਾਲ ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

Advertisement

ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਡਾ. ਗੁਰਚਰਨ ਅਤੇ ਨੈਨਸੀ ਢਿੱਲੋਂ ਦੇ ਨਾਲ-ਨਾਲ ਪੀਏਯੂ-ਅਲੂਮਨੀ ਆਸਟਰੇਲੀਆ ਵੱਲੋਂ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

Advertisement
Show comments