ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਰਿਆ ’ਚ ਰੁੜ੍ਹੀ ਲੜਕੀ ਦੀ ਲਾਸ਼ ਨਾ ਮਿਲਣ ’ਤੇ ਪੁਤਲੇ ਦਾ ਸਸਕਾਰ

ਇਥੇ ਸਥਾਨਕ ਬਲੀਬੇਗ ਬਸਤੀ ਦੀ ਨਿਵਾਸੀ ਲੜਕੀ ਨਿਸ਼ਾ ਕੁਮਾਰੀ (16) ਬੀਤੀ 7 ਅਗਸਤ ਨੂੰ ਸਵੇਰੇ ਖੇਤਾਂ ਵਿੱਚ ਮਜ਼ਦੂਰੀ ਕਰਨ ਗਈ ਅਤੇ ਵਾਪਰੇ ਹਾਦਸੇ ਕਾਰਨ ਸਤਲੁਜ ਦਰਿਆ ਵਿੱਚ ਰੁੜ੍ਹ ਗਈ ਸੀ ਪਰ ਅੱਜ ਇਕ ਹਫ਼ਤਾ ਬੀਤਣ ’ਤੇ ਵੀ ਉਸ ਦੀ ਲਾਸ਼...
Advertisement

ਇਥੇ ਸਥਾਨਕ ਬਲੀਬੇਗ ਬਸਤੀ ਦੀ ਨਿਵਾਸੀ ਲੜਕੀ ਨਿਸ਼ਾ ਕੁਮਾਰੀ (16) ਬੀਤੀ 7 ਅਗਸਤ ਨੂੰ ਸਵੇਰੇ ਖੇਤਾਂ ਵਿੱਚ ਮਜ਼ਦੂਰੀ ਕਰਨ ਗਈ ਅਤੇ ਵਾਪਰੇ ਹਾਦਸੇ ਕਾਰਨ ਸਤਲੁਜ ਦਰਿਆ ਵਿੱਚ ਰੁੜ੍ਹ ਗਈ ਸੀ ਪਰ ਅੱਜ ਇਕ ਹਫ਼ਤਾ ਬੀਤਣ ’ਤੇ ਵੀ ਉਸ ਦੀ ਲਾਸ਼ ਨਾ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦਾ ਪੁਤਲਾ ਬਣਾ ਕੇ ਸਸਕਾਰ ਕਰ ਦਿੱਤਾ। ਲੇਬਰ ਦੇ ਠੇਕੇਦਾਰ ਨਰੇਸ਼ ਸਾਹਨੀ ਨੇ ਦੱਸਿਆ ਕਿ ਉਹ 7 ਅਗਸਤ ਨੂੰ ਬਲੀਬੇਗ ਬਸਤੀ ਤੋਂ ਖੇਤਾਂ ਵਿੱਚ ਮਜ਼ਦੂਰੀ ਕਰਵਾਉਣ ਲਈ ਇੱਥੋਂ ਮਜ਼ਦੂਰ ਪਿੰਡ ਦੋਪਾਣਾ ਵਿੱਚ ਲੈ ਕੇ ਗਿਆ ਸੀ। ਕੰਮ ਤੋਂ ਵਿਹਲੀ ਹੋ ਕੇ ਨਿਸ਼ਾ ਆਪਣੀਆਂ ਸਹੇਲੀਆਂ ਨਾਲ ਨੇੜੇ ਹੀ ਵਗਦੇ ਪਾਣੀ ਵਿੱਚ ਨਹਾਉਣ ਲਈ ਉਤਰੀ ਅਤੇ ਪੈਰ ਫਿਸਲਣ ਕਾਰਨ ਉਸ ਵਿਚ ਰੁੜ੍ਹ ਗਈ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਲਗਾਤਾਰ ਪਾਣੀ ਵਿਚ ਤਲਾਸ਼ ਕੀਤੀ ਗਈ, ਇੱਥੋਂ ਤੱਕ ਇਸ ਗਰੀਬ ਪਰਿਵਾਰ ਨੇ ਗੋਤਾਖੋਰ ਦੀ ਵੀ ਸਹਾਇਤਾ ਲਈ ਪਰ ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਉਸਦੀ ਲਾਸ਼ ਨਾ ਮਿਲੀ। ਅਖੀਰ ਅੱਜ ਪਰਿਵਾਰਕ ਮੈਂਬਰਾਂ ਨੇ ਆਪਣੀ ਧੀ ਨਿਸ਼ਾ ਨੂੰ ਮ੍ਰਿਤਕ ਮੰਨ ਕੇ ਅਰਥੀ ਬਣਾਈ ਤੇ ਉਸ ਉੱਪਰ ਪੁਤਲਾ ਰੱਖਿਆ ਤੇ ਚਿਹਰੇ ’ਤੇ ਫੋਟੋ ਲਗਾ ਪੁਤਲਾ ਨੂੰ ਕੱਪੜੇ ਪਹਿਨਾ ਕੇ ਘਟਨਾ ਵਾਲੀ ਥਾਂ ’ਤੇ ਦਰਿਆ ਕਿਨਾਰੇ ਸਸਕਾਰ ਕਰ ਦਿੱਤਾ।  

Advertisement

 ਪੰਡਿਤ ਦੇ ਕਹਿਣ ’ਤੇ ਪੁਤਲਾ ਬਣਾ ਕੇ ਕੀਤਾ ਸਸਕਾਰ: ਪਿਤਾ

ਲੜਕੀ ਨਿਸ਼ਾ ਦੇ ਪਿਤਾ ਸੋਨੂੰ ਸਾਹਨੀ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਦੇ ਪੰਡਿਤ ਨੇ ਕਿਹਾ ਸੀ ਕਿ ਲੜਕੀ ਦੀ ਆਤਮਿਕ ਸ਼ਾਂਤੀ ਲਈ ਪੁਤਲਾ ਬਣਾ ਕੇ ਉਸ ਦਾ ਸਸਕਾਰ ਉਸ ਥਾਂ ’ਤੇ ਹੀ ਕੀਤਾ ਜਾਵੇ, ਜਿੱਥੇ ਉਹ ਪਾਣੀ ਵਿੱਚ ਸਮਾ ਗਈ, ਇਸ ਲਈ ਅੱਜ ਪਰਿਵਾਰ ਵੱਲੋਂ ਉਸ ਦਾ ਪੁਤਲਾ ਬਣਾ ਕੇ ਅਰਥੀ ਨੂੰ ਸਤਲੁਜ ਦਰਿਆ ਕਿਨਾਰੇ ਲਿਆ ਕੇ ਅਗਨੀ ਭੇਟ ਕਰ ਰੀਤੀ ਰਿਵਾਜ਼ਾਂ ਅਨੁਸਾਰ ਸਸਕਾਰ ਕੀਤਾ ਗਿਆ ਹੈ। ਨਿਸ਼ਾ ਦੇ ਪਿਤਾ ਨੇ ਕਿਹਾ ਕਿ ਉਹ ਪੁਲੀਸ ਕੋਲ ਸ਼ਿਕਾਇਤ ਕਰਕੇ ਸਾਰੇ ਮਾਮਲੇ ਦੀ ਜਾਂਚ ਕਰਵਾਉਣਗੇ।

Advertisement