ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ

ਈ-ਸੇਵਾ: ਹੁਣ ਲੋਕ ਘਰ ਬੈਠੇ ਕਰਵਾ ਸਕਣਗੇ ਅਰਜ਼ੀਆਂ ਤਸਦੀਕ

ਨਿਗਮ ਸ਼ੁਰੂ ਕਰ ਰਿਹੈ ਕੌਂਸਲਰਾਂ ਵੱਲੋਂ ਆਨਲਾਈਨ ਅਰਜ਼ੀਆਂ ਤਸਦੀਕ ਕਰਨ ਦੀ ਸੇਵਾ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 14 ਜੁਲਾਈ

ਸ਼ਹਿਰ ਵਾਸੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕਰਦੇ ਹੋਏ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੌਂਸਲਰਾਂ ਲਈ ਈ-ਸੇਵਾ ਪੋਰਟਲ ਅਧੀਨ ਨਾਗਰਿਕ ਅਰਜ਼ੀਆਂ ਦੀ ਆਨਲਾਈਨ ਤਸਦੀਕ ਸਬੰਧੀ ਚਰਚਾ ਲਈ ਇੱਕ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ। ਸਿਖਲਾਈ ਸੈਸ਼ਨ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ-ਡੀ ਦਫ਼ਤਰ ਵਿੱਚ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕੌਂਸਲਰਾਂ ਨੇ ਹਿੱਸਾ ਲਿਆ।

ਸਿਖਲਾਈ ਸੈਸ਼ਨ ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਸੋਹਣ ਸਿੰਘ, ਵਧੀਕ ਜ਼ਿਲ੍ਹਾ ਸੂਚਨਾ ਤਕਨੀਕੀ ਮੈਨੇਜਰ ਕੰਵਲਜੀਤ ਸਿੰਘ ਅਤੇ ਨੈੱਟਵਰਕ ਇੰਜਨੀਅਰ ਰਿਸ਼ੀਪਾਲ ਸਮੇਤ ਹੋਰਾਂ ਦੀ ਤਕਨੀਕੀ ਟੀਮ ਕੌਂਸਲਰਾਂ ਨੂੰ ਈ-ਸੇਵਾ ਬਾਰੇ ਜਾਣੂ ਕਰਵਾਇਆ ਗਿਾ।

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਰਾਜ ਸਰਕਾਰ ਵੱਲੋੱ ਕੀਤੀ ਗਈ ਇਸ ਪਹਿਲਕਦਮੀ ਦੇ ਤਹਿਤ, ਕੌਂਸਲਰ ਇੱਕ ਆਨਲਾਈਨ ਪ੍ਰਣਾਲੀ ਰਾਹੀਂ ਹੁਣ ਲੋਕਾਂ ਦੀਆਂ ਅਰਜ਼ੀਆਂ ਦੀ ਤਸਦੀਕ ਕਰਨਗੇ ਜੋ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਪ੍ਰਦਾਨ ਕਰਨ ਲਈ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਸਰਟੀਫਿਕੇਟ, ਜਾਤੀ (ਐਸ.ਸੀ., ਬੀ.ਸੀ./ਓ.ਬੀ.ਸੀ.) ਸਰਟੀਫਿਕੇਟ, ਆਮਦਨ ਸਰਟੀਫਿਕੇਟ, ਈਡਬਲਯੂਐਸ ਸਰਟੀਫਿਕੇਟ ਅਤੇ ਬੁਢਾਪਾ ਪੈਨਸ਼ਨ ਸਰਟੀਫਿਕੇਟ ਆਦਿ ਵਰਗੀਆਂ ਰੁਟੀਨ ਅਰਜ਼ੀਆਂ ਦੀ ਈ-ਸੇਵਾ ਪੋਰਟਲ ਰਾਹੀਂ ਆਨਲਾਈਨ ਤਸਦੀਕ ਕੀਤੀ ਜਾਵੇਗੀ। ਸਬੰਧਤ ਪਟਵਾਰੀ ਕੌਂਸਲਰਾਂ ਨੂੰ ਵੈਰੀਫਿਕੇਸ਼ਨ ਲਈ ਆਨਲਾਈਨ ਅਰਜ਼ੀਆਂ ਭੇਜਣਗੇ, ਜਿਸ ਨਾਲ ਉਹ ਈ-ਸੇਵਾ (ਈ-ਸਰਵਿਸਿਜ਼) ਪੋਰਟਲ ਜਾਂ ਵਟਸਐਪ ਨੰਬਰ 9855501076 ਰਾਹੀਂ ਆਪਣੇ ਵਾਰਡ ਵਿੱਚ ਰਹਿਣ ਵਾਲੇ ਵਿਅਕਤੀ ਦੀਆਂ ਅਰਜ਼ੀਆਂ ਦੀ ਆਨਲਾਈਨ ਤਸਦੀਕ ਕਰ ਸਕਣਗੇ।

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ਼ ਜਨਤਕ ਪ੍ਰਤੀਨਿਧੀਆਂ ਦਾ ਸਮਾਂ ਬਚਾਏਗੀ, ਸਗੋਂ ਇਹ ਵਸਨੀਕਾਂ ਨੂੰ ਆਪਣੇ ਕੰਮ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਕਰਵਾਉਣ ਵਿੱਚ ਵੀ ਸਹਾਇਤਾ ਕਰੇਗੀ। ਵਸਨੀਕ ਆਪਣੇ ਘਰਾਂ ਵਿੱਚ ਬੈਠੇ ਸਰਟੀਫਿਕੇਟਾਂ ਦੀ ਤਸਦੀਕ ਕਰਵਾ ਸਕਣਗੇ। ਹਾਲ ਹੀ ਵਿੱਚ ਨਗਰ ਨਿਗਮ ਦੇ ਜ਼ੋਨ ਬੀ ਅਧੀਨ ਆਉਣ ਵਾਲੇ ਵਾਰਡਾਂ ਦੇ ਕੌਂਸਲਰਾਂ ਲਈ ਇੱਕ ਸਿਖਲਾਈ ਸੈਸ਼ਨ ਵੀ ਕੀਤਾ ਗਿਆ ਸੀ। ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਦੇ ਬਾਕੀ ਜ਼ੋਨਲ ਦਫ਼ਤਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਸਿਖਲਾਈ ਸੈਸ਼ਨ ਕੀਤੇ ਜਾਣਗੇ। ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਵਸਨੀਕਾਂ ਨੂੰ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਮਿਲੇ।

ਇਸ ਮੌਕੇ ’ਤੇ ਕੌਂਸਲਰ ਨੰਦਿਨੀ ਜੈਰਥ, ਅੰਮ੍ਰਿਤ ਵਰਸ਼ਾ ਰਾਮਪਾਲ, ਗੁਰਪ੍ਰੀਤ ਸਿੰਘ ਬੱਬਲ, ਰੁਚੀ ਗੁਲਾਟੀ, ਪੁਸ਼ਪਿੰਦਰ ਭਨੋਟ, ਸੁਨੀਲ ਮੌਦਗਿੱਲ, ਮਹਿਕ ਟਿੰਨਾ, ਰੋਹਿਤ ਸਿੱਕਾ, ਸ਼ਰਨਜੀਤ ਕੌਰ, ਸੁਮਨ ਵਰਮਾ, ਕੋਮਲ ਪ੍ਰੀਤ, ਨਿਰਮਲ ਸਿੰਘ ਕੈਰਾ, ਕਸ਼ਮੀਰ ਕੌਰ, ਦਿਲਰਾਜ ਸਿੰਘ, ਅਨੀਤਾ ਸ਼ਰਮਾ, ਨਰਿੰਦਰ ਭਾਰਦਵਾਜ ਆਦਿ ਮੌਜੂਦ ਸਨ। ਸਿਖਲਾਈ ਸੈਸ਼ਨ ਦੌਰਾਨ ਜ਼ੋਨਲ ਕਮਿਸ਼ਨਰ (ਜ਼ੋਨ ਡੀ) ਜਸਦੇਵ ਸਿੰਘ ਸੇਖੋਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।