ਔਰਤ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ
ਲੁਧਿਆਣਾ: ਥਾਣਾ ਹੈਬੋਵਾਲ ਦੇ ਥਾਣੇਦਾਰ ਰਵੀ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਇੱਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਾਰਟੀ ਨੇ ਨਾਕਾਬੰਦੀ ਦੌਰਾਨ ਨੇੜੇ ਸਰਕਾਰੀ ਸਕੂਲ ਪਿੰਡ ਜੱਸੀਆਂ ਤੋਂ ਅੰਤਰਾ ਵਾਸੀ ਪਿੰਡ ਜੱਸੀਆਂ ਨੂੰ ਆਸ਼ੀਆਨਾ ਕਲੋਨੀ ਤਰਫੋਂ ਪੈਦਲ ਆਉਂਦੇ ਵੇਖਿਆ ਪਰ ਉਹ ਪੁਲੀਸ ਪਾਰਟੀ ਨੂੰ ਵੇਖਕੇ ਇੱਕ ਦਮ ਪਿੱਛੇ ਮੁੜਨ ਲੱਗੀ ਤਾਂ ਉਸਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਤਲਾਸ਼ੀ ਦੌਰਾਨ ਉਸ ਪਾਸੋਂ 40 ਨੀਸ਼ੀਲੀਆ ਗੋਲੀਆਂ ਬਰਾਮਦ ਹੋਈਆਂ। -ਨਿੱਜੀ ਪੱਤਰ ਪ੍ਰੇਰਕ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਦਾ ਦੋਸ਼
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਨੇ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਦੋਸ਼ ਤਹਿਤ ਦੋ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਸ਼ਮੇਸ਼ ਨਗਰ ਗਿੱਲ ਰੋਡ ਵਾਸੀ ਅਰਵਿੰਦਰ ਸਿੰਘ ਧੀਮਾਨ ਨੂੰ ਵਿਦੇਸ਼ ਭੇਜਣ ਲਈ ਚੰਡੀਗੜ੍ਹ ਦੀ ਇੱਕ ਔਰਤ ਨੇ ਲੁਧਿਆਣਾ ਦੀ ਔਰਤ ਨਾਲ ਮਿਲਕੇ ਉਸ ਪਾਸੋਂ ਪੈਸੇ ਹਾਸਲ ਕਰ ਲਏ ਪਰ ਉਸਨੂੰ ਨਾਂ ਤੇ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਿਸ ਕੀਤੇ। -ਨਿੱਜੀ ਪੱਤਰ ਪ੍ਰੇਰਕ
ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਮੁਹੰਮਦ ਸਦੀਕ ਦੀ ਅਗਵਾਈ ਹੇਠ ਕਰਾਇਮ ਬ੍ਰਾਂਚ ਦੀ ਪੁਲੀਸ ਪਾਰਟੀ ਗਸ਼ਤ ਦੌਰਾਨ ਬੈਕ ਸਾਇਡ ਬਰੇਲ ਭਵਨ ਜਮਾਲਪੁਰ ਮੌਜੂਦ ਸੀ ਤਾਂ ਤਰਲੋਚਨ ਸਿੰਘ ਵਾਸੀ ਫਲੈਟ ਜਮਾਲਪੁਰ ਨੂੰ ਆਪਣੇ ਐਕਟਿਵਾ ਸਕੂਟਰ ਤੇ ਸ਼ਰਾਬ ਲੋਡ ਕਰਕੇ ਆਪਣੇ ਗਾਹਕਾਂ ਨੂੰ ਸਪਲਾਈ ਦੇਣ ਲਈ ਜਾਂਦਿਆਂ ਕਾਬੂ ਕਰਕੇ ਉਸ ਪਾਸੋਂ 3 ਪੇਟੀਆਂ ਸ਼ਰਾਬ ਸ਼ੌਕੀਨ ਸੰਤਰਾ ਫਾਰ ਸੇਲ ਇਨ ਚੰਡੀਗੜ੍ਹ ਅਤੇ 12 ਪੇਟੀਆਂ
ਠੇਕਾ ਸ਼ਰਾਬ ਮਾਰਕਾ ਰਾਇਲ ਸਟੈਗ ਬਰਾਮਦ ਕੀਤੀ ਗਈ। ਪੁਲੀਸ ਵੱਲੋਂ ਉਸਦਾ ਐਕਟਿਵਾ ਸਕੂਟਰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ