ਡਾ. ਸੁਦੀਪ ਸਿੱਧੂ ਨੇ ਬਤੌਰ ਐੱਸ ਐੱਮ ਓ ਅਹੁਦਾ ਸੰਭਾਲਿਆ
ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਡਾ. ਸੁਦੀਪ ਸਿੱਧੂ ਨੇ ਬਤੌਰ ਐੱਸਐੱਮਓ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਤੇ ਪੂਰੀ ਦੇਖਭਾਲ ਮੁਹੱਈਆ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਹਸਪਤਾਲ ਵਿੱਚ ਸਫਾਈ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਸਾਫ ਅਤੇ ਸੁਰੱਖਿਅਤ ਵਾਤਾਵਰਨ ਮਿਲ ਸਕੇ ਕਿਉਂਕਿ ਲੋਕਾ ਦਾ ਭਰੋਸਾ ਹੀ ਸਾਡੀ ਤਾਕਤ ਹੈ ਅਤੇ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਨੂੰ ਉੱਤਮ ਸਿਹਤ ਸੇਵਾਵਾ ਪ੍ਰਦਾਨ ਕਰੀਏ। ਡਾ.ਸਿੱਧੂ ਨੇ ਕਿਹਾ ਕਿ ਮੀਹਾਂ ਦਾ ਸੀਜਨ ਹੋਣ ਕਾਰਨ ਡੇਂਗੂ/ਚਿਕਨਗੁਨੀਆਂ ਤੋ ਬਚਾਅ ਸਬੰਧੀ ਗਤੀਵਿਧੀਆ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖੇ ਜਾਣ। ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਲੱਛਣ ਦਿਖਾਈ ਦੇਣ ਤੇ ਇਲਾਜ ਲਈ ਨੇੜਲੇ ਸਿਹਤ ਕੇਂਦਰ ਜਾ ਕੇ ਚੈਕ ਕਰਵਾਇਆ ਜਾਵੇ। ਇਸ ਮੌਕੇ ਡਾ. ਵੰਦਨਾ ਰਾਠੌਰ, ਡਾ. ਜਸਨੀਤ ਕੌਰ, ਡਾ. ਚਿਰਾਗ ਸੋਮਰਾ ਤੇ ਹੋਰ ਹਾਜ਼ਰ ਸਨ।