ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਾ. ਗਾਂਧੀ ਵੱਲੋਂ ਹਿੰਦੂ ਵਿਰਾਸਤ ਐਕਟ ਵਿੱਚ ਸੋਧ ਦੀ ਮੰਗ

ਕੇਂਦਰੀ ਕਾਨੂੰਨ ਮੰਤਰੀ ਨੂੰ ਮੰਗ ਪੱਤਰ ਸੌਂਪਿਆ
ਕੇਂਦਰੀ ਕਾਨੂੰਨ ਮੰਤਰੀ ਨੂੰ ਮੰਗ-ਪੱਤਰ ਦਿੰਦੇ ਹੋਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ।
Advertisement

ਪੁੱਤਰ ਦੀ ਮੌਤ ਮਗਰੋਂ ਮਾਂ ਨੂੰ ਮਿਲੀ ਜਾਇਦਾਦ ’ਤੇ ਮਾਂ ਦੀ ਮੌਤ ਮਗਰੋਂ ਪੁੱਤਰ ਦੀ ਪਤਨੀ ਤੇ ਬੱਚਿਆਂ ਦਾ ਹੱਕ ਮੰਗਿਆ 

ਕਾਂਗਰਸ ਦੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਹਿੰਦੂ ਵਿਰਾਸਤ ਐਕਟ ਵਿੱਚ ਇਕ ਵੱਡੀ ਖਾਮੀ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਇਸ ਨੂੰ ਸੋਧਣ ਦੀ ਮੰਗ ਕੀਤੀ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਇਸ ਬਾਬਤ ਇਕ ਮੰਗ ਪੱਤਰ ਪੇਸ਼ ਕੀਤਾ। ਡਾ. ਗਾਂਧੀ ਨੇ ਮੰਤਰੀ ਨੂੰ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਆਪਣੀ ਮਾਂ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਉਸ ਦੀ ਜਾਇਦਾਦ ਉਸ ਦੇ ਬੱਚਿਆਂ, ਪਤਨੀ ਅਤੇ ਮਾਂ ਦੇ ਨਾਂ ’ਤੇ ਚੜ੍ਹ ਜਾਂਦੀ ਹੈ ਬ-ਹਿੱਸਾ ਬਰਾਬਰ। ਹਿੰਦੂ ਵਿਰਾਸਤ ਐਕਟ ਦੀ ਗੱਲ ਇਥੋਂ ਤੱਕ ਠੀਕ ਹੈ, ਪਰ ਮਾਂ ਦੀ ਮੌਤ ਮਗਰੋਂ ਮਾਂ ਨੂੰ ਆਪਣੇ ਫ਼ੌਤ ਹੋਏ ਪੁੱਤਰ ਦੀ ਜਾਇਦਾਦ ਵਿੱਚੋਂ ਮਿਲਿਆ ਹਿੱਸਾ ਉਸ ਦੇ (ਮਾਂ ਦੇ) ਸਾਰੇ ਧੀਆਂ-ਪੁੱਤਾਂ ਵਿੱਚ ਵੰਡਿਆ ਜਾਂਦਾ ਹੈ।

Advertisement

ਡਾ. ਗਾਂਧੀ ਨੇ ਹਿੰਦੂ ਵਿਰਾਸਤ ਐਕਟ 1956 ਵਿੱਚ ਸੋਧ ਦੀ ਮੰਗ ਕਰਦਿਆਂ ਮੌਜੂਦਾ ਕਾਨੂੰਨ ਨੂੰ ਮਾਂ ਤੋਂ ਪਹਿਲਾਂ ਫੌਤ ਹੋਏ ਪੁੱਤ ਦੀ ਵਿਧਵਾ ਤੇ ਉਸ ਦੇ ਬੱਚਿਆਂ ਨਾਲ ਇੱਕ ਵੱਡੀ ਬੇਇਨਸਾਫ਼ੀ ਕਹਿ ਕੇ ਮੰਤਰੀ ਤੋਂ ਮੰਗ ਕੀਤੀ ਕਿ ਕਾਨੂੰਨ ਵਿੱਚ ਸੋਧ ਕਰ ਕੇ ਇਹ ਵਿਵਸਥਾ ਕੀਤੀ ਜਾਵੇ ਕਿ ਕਿਸੇ ਮਾਂ ਨੂੰ ਆਪਣੇ ਫੌਤ ਹੋਏ ਪੁੱਤ ਦੀ ਜਾਇਦਾਦ ਵਿੱਚੋਂ ਮਿਲਿਆ ਹਿੱਸਾ ਮਾਂ ਦੀ ਮੌਤ ਮਗਰੋਂ ਉਸੇ ਪੁੱਤ ਦੇ ਵਾਰਸਾਂ ਨੂੰ ਜਾਵੇ ਜਿਹੜੇ ਪੁੱਤ ਦੀ ਜਾਇਦਾਦ ਵਿੱਚੋਂ ਉਸ ਨੂੰ ਇਹ ਹਿੱਸਾ ਮਿਲਿਆ ਹੋਵੇ। ਕੇਂਦਰੀ ਕਾਨੂੰਨ ਮੰਤਰੀ ਨੇ ਆਪਣੇ ਮੰਤਰਾਲੇ ਦੇ ਇਕ ਸੀਨੀਅਰ ਅਫ਼ਸਰ ਨੂੰ ਇਸ ਸਬੰਧੀ ਜ਼ਿੰਮੇਵਾਰੀ ਸੌਂਪਦਿਆਂ ਡਾ. ਗਾਂਧੀ ਨੂੰ ਭਰੋਸਾ ਦਿਵਾਇਆ ਕਿ ਮੌਜੂਦਾ ਕਾਨੂੰਨ ਤੋਂ ਨੁਕਸਾਨ ਭੋਗਣ ਵਾਲਿਆਂ ਨੂੰ ਇਨਸਾਫ਼ ਦਿੱਤਾ ਜਾਵੇਗਾ। 

Advertisement