ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਾਕਟਰ ਨੂੰ ਕਲੀਨਿਕ ’ਚ ਬੰਦੀ ਬਣਾ ਕੇ ਲੁੱਟਿਆ

ਥਾਣਾ ਹੈਬੋਵਾਲ ਦੇ ਇਲਾਕੇ ਜੋਸ਼ੀ ਨਗਰ ਵਿੱਚ ਇੱਕ ਔਰਤ ਸਣੇ ਤਿੰਨ ਜਣਿਆਂ ਨੇ ਇੱਕ ਲੇਡੀ ਡਾਕਟਰ ਨੂੰ ਉਸ ਦੇ ਕਲੀਨਿਕ ਵਿੱਚ ਬੰਦੀ ਬਣਾ ਕੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਤੇ ਦਰਾਜ਼ ਵਿੱਚ ਰੱਖੀ ਨਕਦੀ ਲੁੱਟ ਕੇ ਲੈ...
Advertisement

ਥਾਣਾ ਹੈਬੋਵਾਲ ਦੇ ਇਲਾਕੇ ਜੋਸ਼ੀ ਨਗਰ ਵਿੱਚ ਇੱਕ ਔਰਤ ਸਣੇ ਤਿੰਨ ਜਣਿਆਂ ਨੇ ਇੱਕ ਲੇਡੀ ਡਾਕਟਰ ਨੂੰ ਉਸ ਦੇ ਕਲੀਨਿਕ ਵਿੱਚ ਬੰਦੀ ਬਣਾ ਕੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਤੇ ਦਰਾਜ਼ ਵਿੱਚ ਰੱਖੀ ਨਕਦੀ ਲੁੱਟ ਕੇ ਲੈ ਗਏ। ਜੋਸ਼ੀ ਨਗਰ ਹੈਬੋਵਾਲ ਕਲਾਂ ਵਾਸੀ ਆਸ਼ਿਮਾ ਖੋਸਲਾ ਦਾ ਗਲੀ ਨੰਬਰ 5 ਜੋਸ਼ੀ ਨਗਰ ਹੈਬੋਵਾਲ ਵਿੱਚ ਵੂਈ ਕੇਅਰ ਨਾਮ ਦਾ ਕਲੀਨਿਕ ਹੈ। ਅੱਜ ਅੰਨੂ ਰਾਣੀ ਨਾਮ ਦੀ ਔਰਤ ਦੋ ਹੋਰ ਸਾਥੀਆਂ ਨਾਲ ਕਲੀਨਿਕ ’ਚ ਆ ਕੇ ਉਸ ਦੀਆਂ ਬਾਹਾਂ ਫੜ੍ਹ ਲਈਆਂ ਤੇ ਉਸ ਦੇ ਗਲੇ ਦੀ ਚੇਨੀ ਲਾਹ ਲਈ। ਇਸ ਦੌਰਾਨ ਉਸ ਦੇ ਸਾਥੀ ਨੇ ਦਰਾਜ਼ ਵਿੱਚ ਪਏ 18 ਹਜ਼ਾਰ ਰੁਪਏ ਕੱਢ ਲਏ। ਕਲੀਨਿਕ ਵਿੱਚ ਮੌਜੂਦ ਸਹਾਇਕ ਡਾਕਟਰ ਤੇ ਸਫਾਈ ਕਰਨ ਵਾਲੀ ਦੇ ਰੋਲਾ ਪਾਉਣ ’ਤੇ ਲੁਟੇਰੇ ਫ਼ਰਾਰ ਹੋ ਗਏ। ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲੀਸ ਨੇ ਅੰਨੂ ਰਾਣੀ, ਸ਼ੈਲੀ ਅਤੇ ਦੀਪਕ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Advertisement