ਜੀ ਐੱਨ ਕੇ ਸੀ ਡਬਲਿਊ ਵਿੱਚ ਦੀਵਾਲੀ ਮਨਾਈ
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ, ਗੁਜਰਖਾਨ ਕੈਂਪਸ, ਮਾਡਲ ਟਾਊਨ ਵਿੱਚ 15 ਅਕਤੂਬਰ ਤੋਂ ਚੱਲ ਰਿਹਾ ਸਲਾਨਾ ਦੀਵਾਲੀ ਪ੍ਰੋਗਰਾਮ ‘ਰੌਸ਼ਨੀ-2025’ ਬੰਪਰ ਲੱਕੀ ਡਰਾਅ ਇਨਾਮਾਂ ਦੇ ਐਲਾਨ ਨਾਲ ਸਮਾਪਤ ਹੋ ਗਿਆ। ਕਾਲਜ ਦੇ ਇੰਟਰਨਲ ਕੁਆਲਿਟੀ ਐਸੋਰੈਂਸ ਸੈੱਲ ਦੀ ਸਰਪ੍ਰਸਤੀ ਹੇਠ ਇਸ...
Advertisement
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ, ਗੁਜਰਖਾਨ ਕੈਂਪਸ, ਮਾਡਲ ਟਾਊਨ ਵਿੱਚ 15 ਅਕਤੂਬਰ ਤੋਂ ਚੱਲ ਰਿਹਾ ਸਲਾਨਾ ਦੀਵਾਲੀ ਪ੍ਰੋਗਰਾਮ ‘ਰੌਸ਼ਨੀ-2025’ ਬੰਪਰ ਲੱਕੀ ਡਰਾਅ ਇਨਾਮਾਂ ਦੇ ਐਲਾਨ ਨਾਲ ਸਮਾਪਤ ਹੋ ਗਿਆ। ਕਾਲਜ ਦੇ ਇੰਟਰਨਲ ਕੁਆਲਿਟੀ ਐਸੋਰੈਂਸ ਸੈੱਲ ਦੀ ਸਰਪ੍ਰਸਤੀ ਹੇਠ ਇਸ ਸਮਾਗਮ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀ ਅਗਵਾਈ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਮੋਮਬੱਤੀ ਬਣਾਉਣ ਦੀ ਵਰਕਸ਼ਾਪ, ਅੰਤਰ-ਕਲਾਸ ਮਿਠਾਈ ਮੁਕਾਬਲਾ ਅਤੇ ‘ਅਰਨ ਯੂ ਲਰਨ’ ਸਕੀਮ ਅਧੀਨ ਦੀਵਾਲੀ ਪ੍ਰਦਰਸ਼ਨੀ ਸਟਾਲ ਸ਼ਾਮਲ ਹੈ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਲੱਕੀ ਡਰਾਅ ਦੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਦੀਵਾਲੀ ਦੀ ਕਾਮਨਾ ਕੀਤੀ।
Advertisement
Advertisement