ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਯਮਾਂ ਦੀ ਅਣਦੇਖੀ: ‘ਨੋ ਪਾਰਕਿੰਗ’ ’ਚ ਖੜ੍ਹਾਈਆਂ ਜਾ ਰਹੀਆਂ ਨੇ ਗੱਡੀਆਂ

ਟਰੈਫਿਕ ਪੁਲਪੀ ਨੇ ਹੁਣ ਤੱਕ ਗ਼ਲਤ ਪਾਰਕਿੰਗ ਦੇ 48 ਹਜ਼ਾਰ ਤੋਂ ਵੱਧ ਚਲਾਨ ਕੱਟੇ
ਸ਼ਹਿਰ ਵਿੱਚ ਸੜਕ ’ਤੇ ਨੋ ਪਾਰਕਿੰਗ ਜ਼ੋਨ ’ਚ ਖੜ੍ਹੀ ਗੱਡੀ। -ਫੋਟੋ: ਅਸ਼ਵਨੀ ਧੀਮਾਨ
Advertisement
ਸਤਵਿੰਦਰ ਬਸਰਾ

ਲੁਧਿਆਣਾ, 29 ਜਨਵਰੀ

Advertisement

ਭੀੜ ਭੜੱਕੇ ਵਾਲੇ ਸ਼ਹਿਰ ਵਜੋਂ ਜਾਣੇ ਜਾਂਦੇ ਲੁਧਿਆਣਾ ਵਿੱਚ ਲੋਕਾਂ ਵੱਲੋਂ ‘ਨੋ ਪਾਰਕਿੰਗ’ ਜ਼ੋਨਾਂ ਵਿੱਚ ਗੱਡੀਆਂ ਖੜ੍ਹੀਆਂ ਕਰਕੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਟਰੈਫਿਕ ਪੁਲੀਸ ਵੱਲੋਂ ਕੀਤੇ ਚਲਾਨਾਂ ਵਿੱਚੋਂ 48591 ਚਲਾਨ ਸਿਰਫ ਗਲਤ ਪਾਰਕਿੰਗ ਨਾਲ ਹੀ ਸਬੰਧਤ ਹਨ। ਪੁਲੀਸ ਪ੍ਰਸ਼ਾਸਨ ਨੇ ਇਸ ਵੇਲੇ ਸ਼ਹਿਰ ਵਿੱਚ ਗ਼ਲਤ ਪਾਰਕ ਕੀਤੀਆਂ ਗੱਡੀਆਂ ਨੂੰ ਟੋਅ ਕਰਨ ਦੀ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਅੱਜ ਕੱਲ ਟਰੈਫਿਕ ਪੁਲੀਸ ਮੁਲਾਜ਼ਮ ਸ਼ਹਿਰ ਵਿੱਚ ਥਾਂ ਥਾਂ ਗ਼ਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਨੂੰ ਟੋਅ ਕਰਕੇ ਵਾਹਨ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੇ ਹਨ। ਲੁਧਿਆਣਾ ਵਿੱਚ ਆਬਾਦੀ ਦੇ ਹਿਸਾਬ ਨਾਲ ਗੱਡੀਆਂ ਦੀ ਗਿਣਤੀ ਵੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਕਈ ਥਾਵਾਂ ’ਤੇ ਪਾਰਕਿੰਗ ਲਈ ਢੁਕਵੀਂ ਥਾਂ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਾਹਨ ਸੜਕਾਂ ਕੰਢੇ ਹੀ ਖੜ੍ਹਾ ਦਿੱਤੇ ਜਾਂਦੇ ਹਨ ਤੇ ਕਈ ਥਾਵਾਂ ’ਤੇ ਪਾਰਕਿੰਗ ਸਹੂਲਤ ਨਾ ਹੋਣ ਕਰ ਕੇ ਲੋਕਾਂ ਨੂੰ ਮਜਬੂਰੀ ਵਸ ਵੀ ਵਾਹਨ ਗ਼ਲਤ ਥਾਂ ਖੜ੍ਹੇ ਕਰਨੇ ਪੈ ਰਹੇ ਹਨ। ਇੱਥੋਂ ਦੇ ਟ੍ਰਾਂਸਪੋਰਟ ਨਗਰ, ਸ਼ਿਗਾਰ ਸਿਨੇਮਾ ਰੋਡ, ਜਲੰਧਰ ਬਾਈਪਾਸ, ਗਿੱਲ ਰੋਡ, ਹੰਬੜਾਂ ਰੋਡ, ਘੰਟਾ ਘਰ ਚੌਕ ਆਦਿ ਥਾਵਾਂ ’ਤੇ ਨੋ ਪਾਰਕਿੰਗ ਦੇ ਲੱਗੇ ਬੋਰਡਾਂ ਸਾਹਮਣੇ ਹੀ ਕਈ ਵਾਰ ਗੱਡੀਆਂ ਖੜ੍ਹੀਆਂ ਦਿਖਦੀਆਂ ਹਨ। ਟਰੈਫਿਕ ਵਿੱਚ ਅੜਿੱਕਾ ਬਣਨ ਕਰਕੇ ਕਈ ਵਾਰ ਇਸ ਤਰ੍ਹਾਂ ਖੜ੍ਹਾਈਆਂ ਗੱਡੀਆਂ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ।

ਪੁਲੀਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ

ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਲਤ ਪਾਰਕਿੰਗ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਵੀ ਚਲਾਈ ਹੋਈ ਹੈ। ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਲੋਕਾਂ ਨੂੰ ਸੜ੍ਹਕਾਂ ’ਤੇ ਗੱਡੀਆਂ ਦੀ ਗ਼ਲਤ ਪਾਰਕਿੰਗ ਨਾ ਕਰਨ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਗਲਤ ਪਾਰਕਿੰਗ ਕੀਤੀਆਂ ਗੱਡੀਆਂ ਨੂੰ ਚੁੱਕਣ ਲਈ ‘ਟੋਅ’ ਗੱਡੀ ਵੀ ਲਗਾਈ ਗਈ ਹੈ।

Advertisement
Show comments