ਲੋਕ ਅਦਾਲਤ ਵਿੱਚ ਵੱਡੀ ਗਿਣਤੀ ਕੇਸਾਂ ਦਾ ਨਿਬੇੜਾ
ਪਾਇਲ: ਸਥਾਨਕ ਤਹਿਸੀਲ ਕੰਪਲੈਕਸ ’ਚ ਲੱਗੀ ਲੋਕ ਅਦਾਲਤ ਮੌਕੇ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜਨ) ਮਿਨਾਕਸ਼ੀ ਮਹਾਜਨ ਨੇ ਮੌਕੇ ’ਤੇ ਵੱਡੀ ਗਿਣਤੀ ਕੇਸਾਂ ਦਾ ਨਿਬੇੜਾ ਕੀਤਾ। ਇਸ ਸਬੰਧੀ ਰੀਡਰ ਪਰਮਿੰਦਰ ਸਿੰਘ ਨੇ ਦੱਸਿਆ ਕਿ 101 ਕੋਰਟ ਕੇਸਾਂ ਵਿੱਚੋਂ 32 ਕੇਸਾਂ ਦਾ...
Advertisement
ਪਾਇਲ: ਸਥਾਨਕ ਤਹਿਸੀਲ ਕੰਪਲੈਕਸ ’ਚ ਲੱਗੀ ਲੋਕ ਅਦਾਲਤ ਮੌਕੇ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜਨ) ਮਿਨਾਕਸ਼ੀ ਮਹਾਜਨ ਨੇ ਮੌਕੇ ’ਤੇ ਵੱਡੀ ਗਿਣਤੀ ਕੇਸਾਂ ਦਾ ਨਿਬੇੜਾ ਕੀਤਾ। ਇਸ ਸਬੰਧੀ ਰੀਡਰ ਪਰਮਿੰਦਰ ਸਿੰਘ ਨੇ ਦੱਸਿਆ ਕਿ 101 ਕੋਰਟ ਕੇਸਾਂ ਵਿੱਚੋਂ 32 ਕੇਸਾਂ ਦਾ ਨਿਬੇੜਾ ਕਰਕੇ 1,01,10,041/- ਦਾ ਸਮਝੋਤਾ ਕਰਵਾਇਆ ਗਿਆ ਇਸ ਤਰ੍ਹਾਂ 497 ਪ੍ਰੀਲਿਟੀਗੇਟਿਵ ਕੇਸ ਲਗਾਏ ਗਏ ਇਨ੍ਹਾਂ ਵਿੱਚ 3,23,000/-ਦੇ ਸਮਝੋਤੇ ਕਰਵਾਏ ਗਏ ਅਤੇ 83 ਟਰੈਫਿਕ ਚਲਾਨ ਭੁਗਤੇ ਗਏ ਜਿਨ੍ਹਾਂ ਤੋਂ 70,000/- ਰੁਪਏ ਦੇ ਜੁਰਮਾਨੇ ਇਕੱਤਰ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕੀਤੇ ਗਏ। ਇਸ ਮੌਕੇ ਸੀਨੀਅਰ ਐਡਵੋਕੇਟ ਮੈਡਮ ਜਸਪਿੰਦਰ ਕੌਰ ਉੱਪਲ, ਐਡਵੋਕੇਟ ਗੁਰਦੀਪ ਸਿੰਘ, ਸਟੈਨੋ ਸਹਿਜ ਅਰੋੜਾ,ਅਹਿਲਮਦ ਅਕਾਸ਼ ਗੁਪਤਾ, ਸਮਰੀ ਕਲਰਕ ਕੋਮਲ, ਕੁਲਦੀਪ ਕੌਰ, ਨਾਜਰ ਮਨਿੰਦਰ ਸਿੰਘ, ਅਰਦਲੀ ਕੁਲਦੀਪ ਸਿੰਘ ਤੇ ਰਣਧੀਰ ਸਿੰਘ ਆਦਿ ਹਾਜ਼ਰ ਸਨ।\B -ਪੱਤਰ ਪ੍ਰੇਰਕ\B
Advertisement
Advertisement