ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਸਬੰਧੀ ਚਰਚਾ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਸਬੰਧੀ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਗਿੱਲ ਬੇਰਕਲਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਵਿੱਚ ਅਹਿਮ ਮਸਲਿਆਂ ’ਤੇ ਵਿਚਾਰਾਂ ਹੋਈਆਂ। ਪ੍ਰਧਾਨ ਬੇਰਕਲਾਂ ਨੇ ਕਿਹਾ ਕਿ ਜਿਨ੍ਹਾਂ ਨੇ ਹੁਣ ਤੱਕ ਪਿੰਡਾਂ ਵਿੱਚ ਬੂਥ ਕਮੇਟੀਆਂ ਨਹੀਂ ਬਣਾਈਆਂ, ਉਹ ਆਪਣੇ ਪਿੰਡਾਂ ਦੀ ਬੂਥ ਕਮੇਟੀਆਂ ਬਣਾ ਕੇ ਮੰਡਲ ਪ੍ਰਧਾਨ ਨੂੰ ਸੂਚੀਆਂ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਤੇ ਵਰਕਰ ਆਉਣ ਵਾਲੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਜਿੱਤਣ ਲਈ ਕਮਰਕੱਸੇ ਕਰ ਲੈਣ। ਸ੍ਰੀ ਬੇਰਕਲਾਂ ਨੇ ਕਿਹਾ ਕਿ ਬਦਲਾਅ ਵਾਲੀ ਸਰਕਾਰ ਕਰਜ਼ੇ ਲੈ ਕੇ ਚੱਲ ਰਹੀ ਹੈ ਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਗਰਸੀਆਂ ਨੂੰ ਡਰਾ ਕੇ ਜਬਰੀ ‘ਆਪ’ ਸ਼ਾਮਲ ਕਰਵਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਮੀਟਿੰਗ ਵਿੱਚ ਕ੍ਰਿਸ਼ਨਦੇਵ ਜੋਗੀਮਾਜਰਾ, ਕੁਲਵੰਤ ਸਿੰਘ ਚੋਮੋ, ਬਲਵਿੰਦਰ ਸਿੰਘ ਸੀਹਾ ਦੌਦ, ਪਰਮਜੀਤ ਸਿੰਘ ਕਾਲਾ ਝੱਮਟ, ਗੁਰਪ੍ਰੀਤ ਸਿੰਘ ਚੋਪੜਾ, ਭਗਤ ਸਿੰਘ ਮਿੰਟੂ ਸਿਹੌੜਾ, ਸਾਧੂ ਸਿੰਘ ਕਾਲੀਆ ਨੇ ਵੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਚੰਗੇ ਅਕਸ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਉਣ ਲਈ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹਰਪ੍ਰੀਤ ਸਿੰਘ, ਗੁਰਬਾਜ ਸਿੰਘ ਜੁਲਮਗੜ, ਮਲੂਕ ਸਿੰਘ, ਜਸਵੀਰ ਸਿੰਘ ਸੀਹਾਦੌਦ, ਹਰਵਿੰਦਰ ਸਿੰਘ ਬਿੰਦੀ ਕੂਹਲੀ ਕਲਾਂ, ਡਾਕਟਰ ਚਮਕੌਰ ਸਿੰਘ ਲਸਾੜਾ, ਜਗਪਾਲ ਸਿੰਘ ਜੱਗੀ ਰਾਮਗੜ ਸਰਦਾਰਾ, ਬਲਜੀਤ ਸਿੰਘ ਰਾਮਗੜ੍ਹ ਸਰਦਾਰਾ, ਗੱਜਣ ਸਿੰਘ, ਬੂਟਾ ਸਿੰਘ, ਗੋਰਾ ਸਿੰਘ ਪੰਚ, ਮਨਜੀਤ ਸਿੰਘ ਚੋਮੋ, ਪਾਲਾ ਸਿੰਘ ਚੋਮੋ, ਮੇਘ ਸਿੰਘ ਬੇਰਕਲਾ ਆਦਿ ਹਾਜ਼ਰ ਸਨ।