ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਿਰਕਾਪ੍ਰਸਤੀ ਅਤੇ ਅੰਧ-ਵਿਸ਼ਵਾਸਾਂ ਖ਼ਿਲਾਫ਼ ਚਰਚਾ

ਤਰਕਸ਼ੀਲ ਸੁਸਾਇਟੀ ਵੱਲੋਂ ਛਿਮਾਹੀ ਇਕੱਤਰਤਾ
ਤਰਕਸ਼ੀਲ ਸੁਸਾਇਟੀ ਦੀ ਛਿਮਾਹੀ ਮੀਟਿੰਗ ’ਚ ਹਿੱਸਾ ਲੈਂਦੇ ਨੁਮਾਇੰਦੇ। -ਫੋਟੋ: ਬਸਰਾ
Advertisement
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦੀ ਛਿਮਾਹੀ ਇਕੱਤਰਤਾ ਜ਼ੋਨ ਦੇ ਦਫ਼ਤਰ ਨੇੜੇ ਬੱਸ ਸਟੈਂਡ ਲੁਧਿਆਣਾ ਵਿੱਚ ਹੋਈ ਜਿਸ ਵਿੱਚ ਜ਼ੋਨ ਦੀਆਂ ਵੱਖ-ਵੱਖ ਇਕਾਈਆਂ ਅਤੇ ਜ਼ੋਨ ਆਗੂਆਂ ਨੇ ਸ਼ਮੂਲੀਅਤ ਕੀਤੀ। ਸੁਸਾਇਟੀ ਦੇ ਜ਼ੋਨ ਮੀਡੀਆ ਮੁਖੀ ਹਰਚੰਦ ਭਿੰਡਰ ਦੱਸਿਆ ਕਿ ਹਰ ਇਕਾਈ ਨੇ ਆਪਣੀ ਅਪਰੈਲ 2025 ਦੀ ਚੋਣ ਤੋਂ ਬਾਅਦ ਕੀਤੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਉਪਰੰਤ ਜ਼ੋਨ ਆਗੂਆਂ ਨੇ ਆਪਣੀਆਂ ਸਰਗਰਮੀਆਂ ਤੇ ਕਾਰਵਾਈਆਂ ਸਾਂਝੀਆਂ ਕੀਤੀਆਂ, ਜਿਸ ਨੂੰ ਸਮੂਹ ਸਾਥੀਆਂ ਨੇ ਜਥੇਬੰਦਕ ਕੰਮਾਂ ਉਪਰ ਆਪਣੀ ਰਾਇ ਦਿੱਤੀ ਤੇ ਪੇਸ਼ ਕੀਤੀਆਂ ਰਿਪੋਰਟਾਂ ਨੂੰ ਪਾਸ ਕੀਤਾ।ਜ਼ੋਨ ਜਥੇਬੰਦਕ ਆਗੂ ਜਸਵੰਤ ਜ਼ੀਰਖ ਨੇ ਕਿਹਾ ਕਿ ਬਦਲਦੇ ਸਮਿਆਂ ਅਨੁਸਾਰ ਸੋਸ਼ਲ ਮੀਡੀਆ ਅਤੇ ਹੋਰ ਸੰਸਥਾਵਾਂ ਰਾਹੀਂ ਸਮਾਜਿਕ ਕਦਰਾਂ ਕੀਮਤਾਂ ਨੂੰ ਢਾਹ ਲੱਗ ਰਹੀ ਹੈ ਅਤੇ ਵਧ ਰਹੇ ਧਾਰਮਿਕ ਕੱਟੜਵਾਦ ਅਤੇ ਫਿਰਕੂਵਾਦ ਕਾਰਨ ਸਮਾਜਿਕ ਸਰੋਕਾਰਾਂ ਅਤੇ ਵਿਗਿਆਨਕ ਸੋਚ ਵਾਲੇ ਚੇਤਨ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ ਹੈ। ਸਰਕਾਰਾਂ ਵੱਲੋਂ ਰੁਜ਼ਗਾਰ ਦੇ ਵਸੀਲੇ ਪੈਦਾ ਨਾ ਕਰਨ ਕਾਰਨ ਨੌਜਵਾਨਾਂ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਹਨ। ਅਜਿਹੇ ਹਾਲਾਤ ਨੂੰ ਮੁੱਖ ਰੱਖਦਿਆਂ ਜ਼ੋਨ ਲੁਧਿਆਣਾ ਵੱਲੋਂ ਸਭਿਆਚਾਰਕ ਤਬਦੀਲੀਆਂ ਅਤੇ ਮਾਨਸਿਕ ਚੇਤਨਾ ਦੇ ਸਬੰਧ ਵਿੱਚ 25 ਦਸੰਬਰ ਨੂੰ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿੱਚ ਵਰਕਸ਼ਾਪ ਲਾਈ ਜਾ ਰਹੀ ਹੈ। ਵਰਕਸ਼ਾਪ ਵਿੱਚ ਤਰਕਸ਼ੀਲ ਸਭਿਆਚਾਰਕ ਵਿਭਾਗ ਦੇ ਮੁਖੀ ਜੋਗਿੰਦਰ ਕੁੱਲੇਵਾਲ ਅਤੇ ਮਾਨਸਿਕ ਸਿਹਤ ਵਿਭਾਗ ਮੁਖੀ ਜੁਝਾਰ ਲੌਂਗੋਵਾਲ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨਗੇ। ਇਸ ਮੀਟਿੰਗ ਵਿੱਚ ਜ਼ੋਨ ਆਗੂਆਂ ਜਸਵੰਤ ਜ਼ੀਰਖ ਸਮੇਤ ਧਰਮਪਾਲ ਸਿੰਘ, ਸ਼ਮਸ਼ੇਰ ਨੂਰਪੁਰੀ, ਕਮਲਜੀਤ ਬੁਜ਼ਰਗ, ਹਰਚੰਦ ਭਿੰਡਰ, ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਆਏ ਸਤੀਸ਼ ਸੱਚਦੇਵਾ, ਇਕਾਈਆਂ ਦੇ ਆਗੂ ਕਰਤਾਰ ਸਿੰਘ ਵਿਰਾਨ, ਧਰਮ ਸਿੰਘ ਸੂਜਾਪੁਰ, ਮਲਕੀਤ ਸਿੰਘ, ਰਜਿੰਦਰ ਜੰਡਿਆਲੀ, ਗੁਰਿੰਦਰ ਜੰਡਿਆਲੀ, ਪੂਰਨ ਸਿੰਘ, ਮਾ. ਮੇਜਰ ਸਿੰਘ, ਧਰਮ ਸਿੰਘ, ਗੁਰਜੀਤ ਸਿੰਘ, ਅਜਮੇਰ ਦਾਖਾ ਅਤੇ ਰਾਕੇਸ਼ ਅਜ਼ਾਦ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ।

 

Advertisement

Advertisement
Show comments