ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਸਫਰ-ਏ-ਇਲਮ’ ਦੇ ਪਹਿਲੇ ਦਿਨ ਕਲਾ ਦੇ ਵੱਖ-ਵੱਖ ਰੰਗ ਪੇਸ਼

ਅਮੀਰ ਵਿਰਾਸਤ ਨੂੰ ਦਰਸਾਉਂਦੀਆਂ ਝਾਕੀਆਂ ਨੇ ਵੱਖਰੀ ਛਾਪ ਛੱਡੀ
ਸਫਰ-ਏ-ਇਲਮ ਸਮਾਗਮ ਦੌਰਾਨ ਪੇਂਡੂ ਜੀਵਨ ਬਾਰੇ ਜਾਣਕਾਰੀ ਦਿੰਦੀ ਇੱਕ ਝਾਕੀ। -ਫੋਟੋ: ਹਿਮਾਂਸ਼ੂ
Advertisement

ਸਥਾਨਕ ਜੀ ਆਰ ਡੀ ਅਕੈਡਮੀ ਵਿੱਚ ਦੋ ਦਿਨਾ ਸਮਾਗਮ ‘ਸਫਰ-ਏ-ਆਲਮ’ ਅੱਜ ਤੋਂ ਸ਼ੁਰੂ ਹੋ ਗਿਆ। ਇਸ ਸਮਾਗਮ ਵਿੱਚ ਫਿੱਕੀ ਫਲੋ ਲੁਧਿਆਣਾ ਦੀ ਚੇਅਰਪਰਸਨ ਸ਼ਵੇਤਾ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇੰਨਾਂ ਤੋਂ ਇਲਾਵਾ ਪ੍ਰਸਿੱਧ ਗਾਇਕ ਬੀਰ ਸਿੰਘ, ਪੰਜਾਬ ਆਰਟ ਕੌਂਸਲ ਦੇ ਚੇਅਰਪਰਸਨ ਸਵਰਨਜੀਤ ਸਵੀ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫਰ ਅਤੇ ਉਰਦੂ ਸ਼ਾਇਰ ਅਜ਼ੀਜ਼ ਪਰਿਹਾਰ ਨੇ ਸ਼ਿਰਕਤ ਕੀਤੀ। ਅਕੈਡਮੀ ਦੀ ਪ੍ਰਬੰਧਕੀ ਡਾਇਰੈਕਟਰ ਅਸ਼ਮੀਤ ਕੌਰ ਓਬਰਾਏ ਨੇ ਸਾਰਿਆਂ ਨੂੰ ਜੀ ਆਇਆਂ ਆਖੀ।

ਇਸ ਸਮਾਗਮ ਦੌਰਾਨ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀਆਂ ਝਾਕੀਆਂ ਨੇ ਆਪਣੀ ਵੱਖਰੀ ਛਾਪ ਛੱਡੀ। ਸਮਾਗਮ ’ਚ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਹੜਾਂ ਨਾਲ ਹੋਏ ਨੁਕਸਾਨ ਨੂੰ ਵੀ ਦਿਖਾਉਣ ਦੀ ਸਫਲ ਕੋਸ਼ਿਸ਼ ਕੀਤੀ ਗਈ। ‘ਨੈਵਰ ਅਗੇਨ’ ਨਾਂ ਦੀ ਝਾਕੀ ਨੇ ਇਨਸਾਫ, ਜ਼ਿੰਮੇਵਾਰੀ ਅਤੇ ਨਵੇਂ ਵਾਅਦੇ ਦੀ ਆਵਾਜ਼ ਬੁਲੰਦ ਕੀਤੀ। ਇਸ ਤੋਂ ਇਲਾਵਾ ਸਮਾਗਮ ਵਿੱਚ ਸਾਇੰਸ ਅਤੇ ਗਣਿਤ ’ਤੇ ਲਾਈਫ ਪ੍ਰਯੋਗ ਵੀ ਕੀਤੇ ਗਏ। ਆਰਟ ਗੈਲਰੀ ਵਿੱਚ ਵਿਦਿਆਰਥੀਆਂ ਵੱਲੋਂ ਬਣਾਈਆਂ ਪੇਂਟਿੰਗਾਂ, ਸਕੈਚ ਅਤੇ ਕਲਾਤਮਿਕ ਰਚਨਾਵਾਂ ਰੰਗ, ਭਾਵਨਾ ਅਤੇ ਕਲਪਨਾ ਨਾਲ ਝਲਕ ਰਹੀਆਂ ਸਨ। ਕੈਰੀਅਰ ਫੇਅਰ ਵਿੱਚ 30 ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਵਿਦਿਆਰਥੀਆਂ ਦਾ ਚੰਗਾ ਮਾਰਗਦਰਸ਼ਨ ਕੀਤਾ। ਇਸ ਸਮਾਗਮ ਦਾ ਮੁੱਖ ਮਕਸਦ ਹੜਾਂ ਦੌਰਾਨ ਲੋਕਾਂ ਵੱਲੋਂ ਝੱਲੀਆਂ ਮੁਸ਼ਕਲਾਂ ਨੂੰ ਦਿਖਾਉਣਾ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਤਿਆਰ ਕੀਤੇ ਪ੍ਰਾਜੈਕਟਾਂ ਰਾਹੀਂ ਪੇਸ਼ਕਾਰੀਆਂ ਦਿੱਤੀਆਂ, ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਮੌਕੇ ਸ਼ਵੇਦਾ ਜਿੰਦਲ ਨੇ ਕਿਹਾ ਕਿ ਉਤਸਵ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ। ਇਸ ’ਚ ਪੰਜਾਬ ਦਾ ਹਰ ਰੰਗ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਪਲੈਟਫਾਰਮ ਦਾ ਕੰਮ ਕਰਦੇ ਹਨ।

Advertisement

Advertisement
Show comments