ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿੰਡਾਂ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਸ਼ੁਰੂ ਹੋਣਗੇ ਵਿਕਾਸ ਕਾਰਜ: ਮਾਣੂੰਕੇ

ਅੱਜ ਤੇ ਭਲਕ ਰੱਖੇ ਜਾਣਗੇ ਨੀਂਹ ਪੱਥਰ; ਦੋ ਮਹੀਨਿਆਂ ’ਚ ਮੁਕੰਮਲ ਹੋਵੇਗਾ ਕੰਮ
Advertisement

ਹਲਕਾ ਜਗਰਾਉਂ ਦੇ ਲੋਕਾਂ ਨੂੰ ਟੁੱਟੀਆਂ ਸੜਕਾਂ ਤੋਂ ਨਿਜਾਤ ਦਿਵਾਉਣ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਸੜਕਾਂ ਬਣਾਉਣ ਸਬੰਧੀ ਇਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਸੜਕਾਂ ਨੂੰ ਬਣਾਉਣ ਦੇ 11 ਅਤੇ 12 ਅਕਤੂਬਰ ਨੂੰ ਰੱਖੇ ਨੀਂਹ ਪੱਥਰ ਰੱਖੇ ਜਾਣਗੇ ਅਤੇ ਦੋ ਮਹੀਨੇ ਦੇ ਅੰਦਰ ਸੜਕ ਬਣਾਉਣ ਦਾ ਕੰਮ ਮੁਕੰਮਲ ਹੋਵੇਗਾ। ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਬਹੁਤ ਸਾਰੀਆਂ ਪੇਂਡੂ ਸੜਕਾਂ ਟੁੱਟ ਚੁੱਕੀਆਂ ਹਨ ਜਿਸ ਕਾਰਨ ਲੋਕਾਂ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮ ਕਰਨ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟੁੱਟੀਆਂ ਸੜਕਾਂ ਤੋਂ ਰਾਹਤ ਦੇਣ ਲਈ ਸੜਕਾਂ ਬਣਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਸੜਕਾਂ ਦੀ ਅੱਪਗ੍ਰੇਡੇਸ਼ਨ ਦਾ ਕੰਮ 31 ਮਾਰਚ 2026 ਤਕ ਮੁਕੰਮਲ ਕਰਨ ਦੀ ਯੋਜਨਾ ਹੈ, ਪਰੰਤੂ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਦੋ ਮਹੀਨੇ ਦੇ ਅੰਦਰ ਅੰਦਰ ਕੰਮ ਮੁਕੰਮਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਜਗਰਾਉਂ ਅਧੀਨ 11 ਅਕਤੂਬਰ ਨੂੰ ਮਲਕ ਤੋਂ ਅਲੀਗੜ੍ਹ, ਬਰਸਾਲ ਤੋਂ ਪੋਨਾ, ਚੀਮਨਾ ਤੋਂ ਸਿੱਧਵਾਂ ਖੁਰਦ, ਰਾਮਗੜ੍ਹ ਤੋਂ ਬੁਜਰਗ, ਸ਼ੇਖਦੌਲਤ ਤੋਂ ਲੀਲਾਂ, ਅਪਰੋਚ ਰੋਡ ਬੋਦਲਵਾਲਾ, ਲੁਧਿਆਣਾ ਫਿਰੋਜ਼ਪੁਰ ਰੋਡ ਤੋਂ ਕੋਠੇ ਸ਼ੇਰਜੰਗ, ਲੁਧਿਆਣਾ ਫਿਰੋਜ਼ਪੁਰ ਰੋਡ ਤੋਂ ਕੋਠੇ ਜੀਵਾ, ਪਰਚੇਜ ਸੈਂਟਰ ਗਾਲਿਬ ਕਲਾਂ ਮਾਰਕੀਟ ਕਮੇਟੀ ਦੀ ਹੱਦ ਤੱਕ, ਲੋਧੀਵਾਲਾ ਤੋਂ ਸੋਢੀਵਾਲ ਤੋਂ ਬਾਉਲੀ ਸਾਹਿਬ, ਮਲਸੀਹਾਂ ਬਾਜਣ ਤੋਂ ਕਿਸ਼ਨਪੁਰਾ ਰੋਡ, ਗਿੱਦੜਵਿੰਡੀ ਤੋਂ ਕੰਨੀਆਂ ਤੋਂ ਸਤਲੁਜ ਬੰਨ੍ਹ, ਬਹਾਦਰਕੇ ਤੋਂ ਕਿਸ਼ਨਪੁਰਾ ਜ਼ਿਲ੍ਹੇ ਦੀ ਹੱਦ ਤੱਕ, ਸ਼ੇਰੇਵਾਲ ਤੋਂ ਕੰਨੀਆਂ ਡੇਰਾ ਬਾਬਾ ਲਾਲ ਸਿੰਘ, ਖੁਰਸ਼ੈਦਪੁਰ ਤੋਂ ਪਰਜੀਆਂ ਤੋਂ ਕੰਨੀਆਂ ਤੋਂ ਹੁਸੈਨੀ ਰੋਡ ਤੱਕ ਦੇ ਨੀਂਹ ਪੱਥਰ ਰੱਖੇ ਜਾਣਗੇ। ਇਸੇ ਤਰ੍ਹਾਂ ਹੀ 12 ਅਕਤੂਬਰ ਨੂੰ ਡੱਲਾ ਰੋਡ ਤੋਂ ਕੋਠੇ ਰਾਹਲਾਂ ਰੋਡ, ਕਾਉਂਕੇ ਖੋਸਾ ਤੋਂ ਡੱਲਾ ਰੋਡ, ਡਾਂਗੀਆਂ ਤੋਂ ਕਾਉਂਕੇ ਖੋਸਾ, ਰਸੂਲਪੁਰ ਤੋਂ ਲੋਪੋਂ, ਮੱਲ੍ਹਾ ਤੋਂ ਮਾਣੂੰਕੇ, ਡੱਲਾ ਤੋਂ ਮੱਲ੍ਹਾ ਰੋਡ, ਡੱਲਾ ਤੋਂ ਭੰਮੀਪੁਰਾ, ਭੰਮੀਪੁਰਾ ਤੋਂ ਰਣਧੀਰਗੜ੍ਹ, ਮਲਕ ਰੋਡ ਤੋਂ ਕੋਠੇ ਸ਼ੇਰਜੰਗ ਆਦਿ ਸੜਕਾਂ ਦੀ ਅੱਪਗ੍ਰੇਡੇਸ਼ਨ ਦੇ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ।

Advertisement

Advertisement
Show comments