ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਡੇਵਾਲ ਪੁਲ ਨੇੜਲੀ ਸੜਕ ਚੌੜੀ ਕਰਨ ਦੀ ਮੰਗ

ਦੇਵਿੰਦਰ ਸਿੰਘ ਜੱਗੀ ਪਾਇਲ, 14 ਜੂਨ ਪਾਇਲ ਤੋਂ ਮਲੌਦ ਜਾਣ ਵਾਲੀ ਮੁੱਖ ਸੜਕ ’ਤੇ ਭਾਡੇਵਾਲ ਨਹਿਰੀ ਪੁਲ ਨੂੰ ਚੜ੍ਹਨ ਤੋਂ ਪਹਿਲਾਂ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੋ ਰਹੀ ਹੈ। ਲੋਕਾਂ ਨੇ ਸੜਕ ’ਤੇ ਲਗਾਈ ਰੇਲਿੰਗ ਨੂੰ ਪਿੱਛੇ ਹਟਾ ਕੇ ਸੜਕ ਚੌੜੀ ਕਰਨ...
ਸੜਕ ਨੂੰ ਚੌੜੀ ਕਰਨ ਦੀ ਮੰਗ ਕਰਦੇ ਹੋਏ ਪਿੰਡਾਂ ਦੇ ਵਾਸੀ।
Advertisement

ਦੇਵਿੰਦਰ ਸਿੰਘ ਜੱਗੀ

ਪਾਇਲ, 14 ਜੂਨ

Advertisement

ਪਾਇਲ ਤੋਂ ਮਲੌਦ ਜਾਣ ਵਾਲੀ ਮੁੱਖ ਸੜਕ ’ਤੇ ਭਾਡੇਵਾਲ ਨਹਿਰੀ ਪੁਲ ਨੂੰ ਚੜ੍ਹਨ ਤੋਂ ਪਹਿਲਾਂ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਹੋ ਰਹੀ ਹੈ। ਲੋਕਾਂ ਨੇ ਸੜਕ ’ਤੇ ਲਗਾਈ ਰੇਲਿੰਗ ਨੂੰ ਪਿੱਛੇ ਹਟਾ ਕੇ ਸੜਕ ਚੌੜੀ ਕਰਨ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਨਹਿਰੀ ਪੁਲ ਨੂੰ ਚੜ੍ਹਨ ਤੋਂ ਪਹਿਲਾਂ ਸੜਕ ’ਤੇ ਮੋੜ ਪੈਂਦਾ ਹੈ ਜਿੱਥੇ ਰੇਲਿੰਗ ਵਾਲੇ ਪਾਸੇ ਦਰਖੱਤ ਹੋਣ ਕਰਕੇ ਅੱਗਿਓ ਦੂਰ ਤੱਕ ਸੜਕ ਦਿਖਾਈ ਨਹੀਂ ਦਿੰਦੀ ਤੇ ਜਿਸ ਕਰਕੇ ਵੱਡੀਆਂ ਗੱਡੀਆਂ ਨੂੰ ਮੋੜ ’ਤੇ ਇੱਕ ਦੂਜੇ ਕੋਲੋਂ ਦੀ ਲੰਘਣ ਸਮੇਂ ਭਾਰੀ ਮੁਸ਼ਕਿਲ ਆਉਂਦੀ ਹੈ। ਜਦੋਂ ਕੋਈ ਭਾਰੀ ਵਾਹਨ ਧਮੋਟ ਵਾਲੇ ਪਾਸੇ ਤੋਂ ਆ ਕੇ ਨਹਿਰੀ ਪੁਲ ਦੀ ਚੜ੍ਹਾਈ ਚੜ੍ਹਦਾ ਹੈ ਤਾਂ ਦੂਸਰੇ ਪਾਸੇ ਤੋਂ ਵਾਹਨ ਆਉਣ ’ਤੇ ਇੱਕ ਦੂਜੇ ਨੂੰ ਪਾਸ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਪੰਚ ਜਸਵੰਤ ਸਿੰਘ ਧਮੋਟ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਪ੍ਰਧਾਨ ਗੁਰਦੀਪ ਸਿੰਘ ਜੰਡਾਲੀ, ਬਲਬੀਰ ਸਿੰਘ ਧਮੋਟ, ਮੇਜਰ ਸਿੰਘ ਜੰਡਾਲੀ ਨੇ ਦੱਸਿਆ ਕਿ ਵਾਹਨ ਚਾਲਕਾਂ ਨੂੰ ਆ ਰਹੀ ਮੁਸ਼ਕਲ ਨੂੰ ਦੂਰ ਕਰਨ ਲਈ ਭਾਡੇਵਾਲ ਨਹਿਰੀ ਪੁਲ ਵਰਾਸਤਾ ਧਮੋਟ ਸੜਕ ਦੀ ਰੇਲਿੰਗ ਨੂੰ ਪਿੱਛੇ ਹਟਾ ਕੇ ਸੜਕ ਨੂੰ ਚੌੜਾ ਕੀਤਾ ਜਾਵੇ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

Advertisement
Show comments