ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਹੀਦ ਸੁਖਦੇਵ ਦੇ ਘਰ ਨੂੰ ਸਿੱਧਾ ਰਾਹ ਦੇਣ ਬਾਰੇ ਮੰਗ ਪੱਤਰ

ਖੱਤਰੀ ਮਹਾਂ ਸਭਾ ਪੰਜਾਬ ਨੇ ਚੌੜਾ ਬਾਜ਼ਾਰ ਤੋਂ ਸਿੱਧਾ ਰਾਹ ਦੇਣ ਦੀ ਮੰਗ
ਮੰਗ ਪੱਤਰ ਮਗਰੋਂ ਜਾਣਕਾਰੀ ਦਿੰਦੇ ਹੋਏ ਪਤਵੰਤੇ।
Advertisement
ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 5 ਮਾਰਚ

Advertisement

ਸਨਅਤੀ ਸ਼ਹਿਰ ਦੇ ਨੌਘਰਾਂ ਮੁਹੱਲਾ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਸਿੱਧਾ ਰਾਹ ਦਿਵਾਉਣ ਦੀ ਸਾਲਾਂ ਤੋਂ ਲਟਕਦੀ ਮੰਗ ਨੂੰ ਲੈ ਕੇ ਖੱਤਰੀ ਮਹਾਂਸਭਾ ਪੰਜਾਬ ਨੇ ਅੱਜ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। ਸ਼ਹੀਦ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਡੀਸੀ ਦਫ਼ਤਰ ਪੁੱਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ 15 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਕਿ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਚੌੜਾ ਬਾਜ਼ਾਰ ਰਾਹੀਂ ਸਿੱਧਾ ਰਾਹ ਦਿਵਾਇਆ ਜਾਵੇ ਪਰ ਕੋਈ ਵੀ ਸਰਕਾਰ ਇਸ ਬਾਰੇ ਕੁੱਝ ਸੋਚ ਨਹੀਂ ਰਹੀ। ਹੁਣ ਸਰਕਾਰ ਨੂੰ ਉਨ੍ਹਾਂ ਵੱਲੋਂ ਕੀਤੇ ਵਾਅਦੇ ਯਾਦ ਦਿਵਾਉਣ ਲਈ ਅੱਜ ਸਹਇਕ ਕਮਿਸ਼ਨਰ ਦੇ ਜਰੀਏ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ।

ਖੱਤਰੀ ਮਹਾਂਸਭਾ ਪੰਜਾਬ ਦੇ ਸਰਪਰਸਤ ਤੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਅਤੇ ਪੰਜਾਬ ਖੱਤਰੀ ਮਹਾਂਸਭਾ ਪੰਜਾਬ ਵਿਜੈ ਧੀਰ ਦੀ ਅਗਵਾਈ ਹੇਠ ਅੱਜ ਸਾਰੇ ਪੰਜਾਬ ਵਿੱਚ ਡੀਸੀ ਰਾਹੀਂ ਮੰਗ ਪੱਤਰ ਦਿੱਤੇ ਗਏ। ਲੁਧਿਆਣਾ ਵਿੱਚ ਸੀਨੀਅਰ ਮੀਤ ਪ੍ਰਧਾਨ ਵਿਪਨ ਵਿਨਾਇਕ, ਮੀਤ ਪ੍ਰਧਾਨ ਪ੍ਰਵੀਨ ਡਾਂਗ, ਲੁਧਿਆਣਾ ਸ਼ਹਿਰ ਦੀ ਟੀਮ ਤੋਂ ਰਾਕੇਸ਼ ਕਪੂਰ ਲਤਾ, ਗੁਲਸ਼ਨ ਕੁਮਾਰ ਗੁੱਲੂ, ਸ਼ਿਵੰਦਰ ਪੁਰਸ਼ਾਰਥੀ ਨੇ ਆਪਣੇ ਸਾਥੀਆਂ ਸਣੇ ਡੀਸੀ ਦਫ਼ਤਰ ਵਿੱਚ ਜਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਯਾਦ ਪੱਤਰ ਭੇਜਿਆ।

ਇਸ ਦੌਰਾਨ ਪ੍ਰਵੀਨ ਡੰਗ ਤੇ ਵਿਪਨ ਵਿਨਾਇਕ ਨੇ ਦੱਸਿਆ ਕਿ ਸ਼ਹੀਦ ਦੇ ਘਰ ਨੂੰ ਸਿੱਧਾ ਰਾਹ ਦੇਣ ਦਾ ਪ੍ਰਾਜੈਕਟ 15 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਜੋ ਹਾਲੇ ਤੱਕ ਪੂਰਾ ਨਹੀਂ ਹੋ ਸੱਕਿਆ। ਤਿੰਨ ਸਰਕਾਰਾਂ ਇਸ ਵਿੱਚ ਬਦਲ ਗਈਆਂ। ਸਿਰਫ਼ 44 ਗਜ ਜਮੀਨ ਨੂੰ ਐਕੂਵਾਇਰ ਕਰਨਾ ਹੈ, ਜੋਕਿ ਹਾਲੇ ਤੱਕ ਨਗਰ ਨਿਗਮ ਕਰਵਾ ਨਹੀਂ ਪੈ ਰਿਹਾ ਹੈ। ਬਾਕੀ ਜੋ ਵੀ ਮੁਸ਼ਕਲਾਂ ਸਨ, ਉਹ ਹੱਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ 23 ਮਾਰਚ ਤੱਕ ਇਸ ਕੰਮ ਨੂੰ ਪੂਰਾ ਨਾ ਕੀਤਾ ਗਿਆ ਤਾਂ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਪੰਜਾਬ ਵਿੱਚ ਵੱਡਾ ਸੰਘਰਸ਼ ਛੇੜ ਦੇਣਗੇ। ਜਿਸਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਭੁਪਿੰਦਰ ਬੰਗਾ, ਯੋਗੇਸ਼ ਧੀਮਾਨ, ਸੁਖਬੀਰ, ਚਰਨਜੀਤ ਖੱਤਰੀ, ਨਰੇਸ਼ ਕੁਮਾਰ ਤੇ ਅਕਸ਼ੈ ਮੌਜੂਦ ਸਨ।

 

Advertisement