ਪੀਐੱਸਈਬੀ ਤੋਂ ਸਮੁੱਚੇ ਸੈਸ਼ਨ ਦੀ ਫ਼ੀਸ ਮੁਆਫ਼ ਕਰਨ ਦੀ ਮੰਗ
ਇਸ ਸਬੰਧੀ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਲੁਧਿਆਣਾ ਵਿੱਚ ਸੁਸਾਇਟੀ ਦੀ ਹੋਈ ਸੂਬਾ ਵਰਕਿੰਗ ਕਮੇਟੀ ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਰਾਜੇਸ਼ ਅਕਲੀਆ, ਰਾਜਪਾਲ ਬਠਿੰਡਾ, ਗੁਰਪ੍ਰੀਤ ਸ਼ਹਿਣਾ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਬੰਧੀ ਤਰਕਸ਼ੀਲ ਸੁਸਾਇਟੀ ਦੇ ਵਫ਼ਦ ਵੱਲੋਂ ਬਹੁਤ ਜਲਦ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਜਾਵੇਗਾ।
ਇਸ ਮੌਕੇ ਸੂਬਾ ਕਮੇਟੀ ਆਗੂਆਂ ਰਾਮ ਸਵਰਨ ਲੱਖੇਵਾਲੀ, ਸੁਖਵਿੰਦਰ ਬਾਗਪੁਰ, ਜਸਵਿੰਦਰ ਫਗਵਾੜਾ, ਜਸਵੰਤ ਮੁਹਾਲੀ, ਸੁਰਜੀਤ ਟਿੱਬਾ, ਮੋਹਨ ਬਡਲਾ ਅਤੇ ਕੁਲਜੀਤ ਡੰਗਰਖੇੜਾ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਸੂਬਾਈ ਪੱਧਰ ਤੇ ਇਕੱਠੀ ਕੀਤੀ ਜਾ ਰਹੀ ਵਿੱਤੀ ਸਹਾਇਤਾ ਨਾਲ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਹੜ੍ਹ ਪੀੜਤ ਵਿਦਿਆਰਥੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ 10 ਲੱਖ ਰੁਪਏ ਦੀਆਂ ਸਟੇਸ਼ਨਰੀ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਹੜ੍ਹਾਂ ਕਾਰਨ ਪਿਛਲੇ ਮਹੀਨੇ ਮੁਲਤਵੀ ਕੀਤੀ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਕਤੂਬਰ ਦੇ ਪਹਿਲੇ ਹਫ਼ਤੇ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਜ਼ੋਨ ਆਗੂਆਂ ਅਜੀਤ ਪਰਦੇਸੀ ਚੰਡੀਗੜ੍ਹ, ਜਸਵੰਤ ਜੀਰਖ ਲੁਧਿਆਣਾ, ਸੰਦੀਪ ਧਾਰੀਵਾਲ ਭੋਜਾਂ ਅੰਮ੍ਰਿਤਸਰ, ਮਾਸਟਰ ਜਗਦੀਸ਼ ਰਾਏਪੁਰ ਡਿੱਬਾ ਨਵਾਂ ਸ਼ਹਿਰ, ਸੁਖਦੇਵ ਫਗਵਾੜਾ ਜਲੰਧਰ , ਬਲਰਾਜ ਮੌੜ ਬਠਿੰਡਾ, ਪ੍ਰਵੀਨ ਜੰਡਵਾਲਾ ਫਾਜ਼ਿਲਕਾ, ਅੰਮ੍ਰਿਤ ਰਿਸ਼ੀ ਮਾਨਸਾ ਵੱਲੋਂ ਕਾਡਰ ਨੂੰ ਹੋਰ ਵੱਧ ਸਰਗਰਮ ਕਰਨ ਹਿੱਤ ਜ਼ੋਨ ਪੱਧਰ ਤੇ ਬੌਧਿਕ ਵਿਚਾਰਧਾਰਕ ਸਿਖਲਾਈ ਵਰਕਸ਼ਾਪਾਂ ਲਗਾਉਣ ਅਤੇ ਤਰਕਸ਼ੀਲ ਸਾਹਿਤ ਵੈਨ ਨੂੰ ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਨਿਰਧਾਰਤ ਰੂਟ ਅਨੁਸਾਰ ਪ੍ਰਦਰਸ਼ਿਤ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ।