ਮੋਟਰਾਂ ਨੂੰ ਸਪਲਾਈ ਨਿਰਵਿਘਨ ਦੇਣ ਦੀ ਮੰਗ
ਪਿੰਡ ਘੁਡਾਣੀ ਕਲਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਅੱਜ ਮੋਟਰਾਂ ਤੇ ਬਿਜਲੀ ਸਪਲਾਈ ਨਿਰਵਿਘਨ ਦੇਣ ਅਤੇ ਵਾਧੂ ਸਪਲਾਈ ਨੂੰ ਵਾਰੀਆਂ ਨਾਲ ਜੋੜ ਕੇ ਦੇਣ ਲਈ ਬਿਲਾਸਪੁਰ ਗਰਿੱਡ ਤੇ...
Advertisement
ਪਿੰਡ ਘੁਡਾਣੀ ਕਲਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਅੱਜ ਮੋਟਰਾਂ ਤੇ ਬਿਜਲੀ ਸਪਲਾਈ ਨਿਰਵਿਘਨ ਦੇਣ ਅਤੇ ਵਾਧੂ ਸਪਲਾਈ ਨੂੰ ਵਾਰੀਆਂ ਨਾਲ ਜੋੜ ਕੇ ਦੇਣ ਲਈ ਬਿਲਾਸਪੁਰ ਗਰਿੱਡ ਤੇ ਐੱਸਐੱਸਏ ਜਗਸੀਰ ਸਿੰਘ ਨੂੰ ਮਿਲਕੇ ਮੁਸ਼ਕਲਾਂ ਹੱਲ ਕਰਨ ਦੀ ਅਪੀਲ ਕੀਤੀ। ਕਿਸਾਨਾਂ ਨੇ ਕਿਹਾ ਕਿ ਚੱਲਦੀ ਬਿਜਲੀ ਸਪਲਾਈ ਸਮੇਂ ਪਾਵਰਕਟ ਲਾਉਣੇ ਬੰਦ ਕੀਤੇ ਜਾਣ, ਵਾਧੂ ਸਪਲਾਈ ਨੂੰ ਵੀ ਵਾਰੀ ਨਾਲ ਹੀ ਜੋੜਿਆ ਜਾਵੇ। ਇਸ ਮੌਕੇ ਐੱਸਐੱਸਏ ਨੇ ਭਰੋਸਾ ਦਿੱਤਾ ਤੇ ਵਾਧੂ ਸਪਲਾਈ ਵੀ ਚਾਲੂ ਕਰ ਦਿੱਤੀ ਜਾਵੇਗੀ। ਇਸ ਮੌਕੇ ਜਸਪਾਲ ਸਿੰਘ ਜੱਸਾ, ਜਾਗਰ ਸਿੰਘ, ਮੋਹਨ ਸਿੰਘ ਘੁਡਾਣੀ, ਛਜਵੀਰ ਸਿੰਘ, ਹਰਜਿੰਦਰ ਸਿੰਘ ਲਾਲੀ, ਬਲਵਿੰਦਰ ਸਿੰਘ, ਸਿੰਦਰ ਸਿੰਘ, ਮੋਹਨ ਸਿੰਘ ਬੋਪਾਰਾਏ, ਰੀਤ ਘੁਡਾਣੀ, ਗੁਰੀ, ਹਰਮਨ ਸਿੰਘ ਤੇ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।
Advertisement
Advertisement