ਸਰਾਭਾ ਮਾਰਕੀਟ ’ਚ ਮੁੱਢਲੀਆਂ ਸਹੂਲਤਾਂ ਦੇਣ ਦੀ ਮੰਗ
              ਮਾਰਕੀਟ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਨਗਰ ਨਿਗਮ ਜ਼ੋਨਲ ਕਮਿਸ਼ਨਰ ਨਾਲ ਮੁਲਾਕਾਤ
            
        
        
    
                 Advertisement 
                
 
            
        
                ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਐਸੋਸੀਏਸ਼ਨ ਦੇ ਵਫ਼ਦ ਨੇ ਨਗਰ ਨਿਗਮ ਜ਼ੋਨ ਸੀ ਦੇ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਨਾਲ ਮੁਲਾਕਾਤ ਕਰ ਕੇ ਗਿੱਲ ਰੋਡ ਸਥਿਤ ਸਰਾਭਾ ਮਾਰਕੀਟ ਵਿੱਚ ਮੁੱਢਲੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਵਾਲੇ ਵਫ਼ਦ ਵਿੱਚ ਇਲਾਕਾ ਕੌਂਸਲਰ ਪ੍ਰਮਿੰਦਰ ਸਿੰਘ ਸੋਮਾ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਸਲੂਜਾ ਨੇ ਜ਼ੋਨਲ ਕਮਿਸ਼ਨਰ ਨਾਲ ਮਾਰਕੀਟ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੰਦਿਆਂ ਮੰਗ ਪੱਤਰ ਵੀ ਦਿੱਤਾ। 
            
    
    
    
    ਸ੍ਰੀ ਸਲੂਜਾ ਨੇ ਦੱਸਿਆ ਕਿ ਮਾਰਕੀਟ ਦੀਆਂ ਦੁਕਾਨਾਂ ਦੇ ਉਪਰਲੇ ਹਿੱਸੇ ਦੀ ਹਾਲਤ ਖਸਤਾ ਬਣੀ ਹੋਈ ਹੈ ਅਤੇ ਕਈ ਵਾਰ ਇਸਦੇ ਕੁੱਝ ਹਿੱਸੇ ਹੇਠਾਂ ਡਿੱਗ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸਦੀ ਮੁਰੰਮਤ ਫੌਰੀ ਤੌਰ ’ਤੇ ਕਰਵਾਈ ਜਾਵੇ। ਉਨ੍ਹਾਂ ਦੁਕਾਨਾਂ ਦੇ ਉਪਰਲੇ ਹਿੱਸੇ ਵਿੱਚ ਲੰਬੇ ਸਮੇਂ ਤੋਂ ਖਾਲੀ ਪਏ ਕਮਰਿਆਂ ਨੂੰ ਹੇਠਲੇ ਦੁਕਾਨਦਾਰਾਂ ਨੂੰ ਜਾਇਜ਼ ਮੁੱਲ ’ਤੇ ਅਲਾਟ ਕਰਨ ਦੀ ਅਪੀਲ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਸ਼ਹੀਦ ਸਰਾਭਾ ਦੇ ਨਾਮ ’ਤੇ ਬਣੀ ਇਸ ਮਾਰਕੀਟ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਇੱਕ ਬੁੱਤ ਲਗਾਇਆ ਜਾਵੇ। ਇਸ ਮੌਕੇ ਰਾਜੀਵ ਬਾਂਸਲ, ਪ੍ਰਿਤਪਾਲ ਸਿੰਘ ਡੰਗ, ਜਤਿੰਦਰ ਸਿੰਘ ਬੋਬੀ, ਦਮਨਦੀਪ ਸਿੰਘ ਸਲੂਜਾ, ਜਤਿੰਦਰ ਸਿੰਘ ਮੱਕੜ, ਜਸਵਿੰਦਰ ਸਿੰਘ ਲਾਡੀ, ਤਰਲੋਚਨ ਸਿੰਘ ਸਹਾਰਾ, ਗੁਰਪ੍ਰੀਤ ਸਿੰਘ ਪ੍ਰੀਤ, ਇੰਦਰ ਸਿੰਘ ਡੰਗ, ਹਰਮੇਸ਼ ਮੇਸ਼ੀ, ਰਾਕੇਸ਼ ਕੁਮਾਰ ਰਿੰਕੂ, ਰਾਜੂ ਗਾਬਾ, ਬਲਵਿੰਦਰ ਵਿੱਜ, ਗੁਰਮੀਤ ਸਿੰਘ, ਪ੍ਰੀਤ ਚਾਵਲਾ ਅਤੇ ਬਾਬੂ ਰਾਮ ਨਾਥ ਹਾਜ਼ਰ ਸਨ।
                 Advertisement 
                
 
            
        
                 Advertisement 
                
 
            
        