ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਸਡੀਐੱਮ ਦਫ਼ਤਰ ’ਚ ਨਕਦੀ ਮਿਲਣ ਦੇ ਮਾਮਲੇ ’ਚ ਕਾਰਵਾਈ ਦੀ ਮੰਗ

‘ਆਪ’ ਆਗੂ ਤੇ ਪਿੰਡ ਰੂਪਾਪੱਤੀ ਦੇ ਸਰਪੰਚ ਦਵਿੰਦਰ ਸਿੰਘ ਕਹਿਲ ਨੇ ਅੱਜ ਇਥੇ ਆਪਣੀ ਹੀ ਪਾਰਟੀ ਦੀ ਸਰਕਾਰ ਅਤੇ ਪਾਰਟੀ ਹਾਈਕਮਾਂਡ ’ਤੇ ਸਵਾਲ ਖੜ੍ਹੇ ਕਰਦਿਆਂ ਬੀਤੀ 12 ਜੂਨ ਨੂੰ ਐੱਸਡੀਐੱਮ ਦਫ਼ਤਰ ਰਾਏਕੋਟ ਵਿੱਚ ਮਿਲੀ 24 ਲੱਖ ਦੀ ਨਕਦੀ ਦਾ ਮੁੱਦਾ...
Advertisement

‘ਆਪ’ ਆਗੂ ਤੇ ਪਿੰਡ ਰੂਪਾਪੱਤੀ ਦੇ ਸਰਪੰਚ ਦਵਿੰਦਰ ਸਿੰਘ ਕਹਿਲ ਨੇ ਅੱਜ ਇਥੇ ਆਪਣੀ ਹੀ ਪਾਰਟੀ ਦੀ ਸਰਕਾਰ ਅਤੇ ਪਾਰਟੀ ਹਾਈਕਮਾਂਡ ’ਤੇ ਸਵਾਲ ਖੜ੍ਹੇ ਕਰਦਿਆਂ ਬੀਤੀ 12 ਜੂਨ ਨੂੰ ਐੱਸਡੀਐੱਮ ਦਫ਼ਤਰ ਰਾਏਕੋਟ ਵਿੱਚ ਮਿਲੀ 24 ਲੱਖ ਦੀ ਨਕਦੀ ਦਾ ਮੁੱਦਾ ਉਠਾਇਆ। ਉਨ੍ਹਾਂ ਚੌਕਸੀ ਵਿਭਾਗ ਵੱਲੋਂ ਬਰਾਮਦ ਕੀਤੀ ਉਕਤ ਨਗਦੀ ਦਾ ਮਾਮਲਾ ਠੰਢੇ ਬਸਤੇ ਪੈਣ ਕਾਰਨ ਲੋਕਾਂ ਵਿੱਚ ਪਾਰਟੀ ਅਤੇ ਸਰਕਾਰ ਦਾ ਅਕਸ ਖ਼ਰਾਬ ਹੋਣ ਦੀ ਗੱਲ ਆਖੀ। ਕਹਿਲ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਭ੍ਰਿਸ਼ਟਾਚਾਰ ਬਰਦਾਸ਼ਤ ਨਾ ਕਰਨ ਦੇ ਲੰਬੇ-ਚੌੜੇ ਭਾਸ਼ਣ ਤਾਂ ਦਿੰਦੇ ਹਨ ਅਤੇ ਛੋਟੇ ਕਰਮਚਾਰੀਆਂ ਦੇ ਫੜੇ ਜਾਣ ’ਤੇ ਵੀ ਬਿਆਨ ਦਿੰਦੇ ਹਨ, ਪਰ ਰਾਏਕੋਟ ਵਿੱਚ ਵਾਪਰੇ ਵੱਡੇ ਰਿਸ਼ਵਤ ਕਾਂਡ ਬਾਰੇ ਦੋ ਮਹੀਨੇ ਬਾਅਦ ਵੀ ਚੁੱਪ ਹਨ।  

Advertisement
Advertisement