ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ’ਚ ਕਲਮ ਛੱਡੋ ਹੜਤਾਲ ਦਾ ਫ਼ੈਸਲਾ

ਮਾਣਭੱਤਾ ਵਧਾਉਣ ਸਣੇ ਹੋਰ ਮੰਗਾਂ ਮੰਨਣ ’ਤੇ ਜ਼ੋਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ’ਚ ਸ਼ਾਮਲ ਮੁਲਾਜ਼ਮਾਂ। -ਫੋਟੋ: ਇੰਦਰਜੀਤ ਵਰਮਾ
Advertisement

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਸੂਬਾ ਸਕੱਤਰ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਦੀ ਅਗਵਾਈ ਵਿੱਚ ਜ਼ਿਲ੍ਹਾ ਵਰਕਿੰਗ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ 15 ਬਲਾਕਾਂ ਵਿੱਚੋਂ ਚੁਣੇ ਹੋਏ ਮੈਂਬਰ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਭਾਸ਼ ਰਾਣੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਆਂਗਣਵਾੜੀ ਵਰਕਰਾਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਨੇ ਕੁੱਝ ਅਧਿਕਾਰੀਆਂ ਵੱਲੋਂ ਆਪਣੇ ਅਹੁਦੇ ਦੀ ਮਰਿਆਦਾ ਨਾ ਰੱਖਦੇ ਹੋਏ ਮੰਦੀ ਸ਼ਬਦਾਵਲੀ ਬੋਲਣ ਦੀ ਵੀ ਸਖ਼ਤ ਨਿਖੇਧੀ ਕੀਤੀ ਹੈ। ਇਸ ਤਹਿਤ ਵਿਭਾਗ ਦੇ ਸਕੱਤਰ ਨੂੰ ਨੋਟਿਸ ਭੇਜਦੇ ਹੋਏ ਜਾਣੂ ਕਰਵਾਇਆ ਕਿ ਜੇਕਰ 28 ਸਤੰਬਰ ਤੱਕ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਂਗਣਵਾੜੀ ਵਰਕਰਾਂ ਵੱਲੋਂ ਕਲਮ ਛੱਡੋ ਹੜਤਾਲ ਕਰਕੇ ਪੋਸ਼ਨ ਟਰੈਕ ਐਪ ਨੂੰ ਸੰਪੂਰਨ ਬੰਦ ਕੀਤਾ ਜਾਵੇਗਾ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ।

ਮੀਟਿੰਗ ਦੌਰਾਨ ਸੁਭਾਸ਼ ਰਾਣੀ ਨੇ ਕਿਹਾ ਕਿ ਆਈਸੀਡੀਐਸ ਸਕੀਮ ਪੰਜਾਹ ਵਰ੍ਹੇ ਪੂਰੇ ਕਰ ਚੁੱਕੀ ਹੈ। ਇੱਕ ਪਾਸੇ ਤਾਂ ਇਹ ਸਕੀਮ ਆਪਣੀ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ ਪਰ ਦੂਜੇ ਪਾਸੇ ਇਸ ਵਿੱਚ ਕੰਮ ਕਰਨ ਵਾਲੀਆਂ ਆਂਗਣਵਾੜੀ ਵਰਕਰ ਅਤੇ ਹੈਲਪਰ ਅੱਜ ਵੀ ਨਿਗੁਣੇ ਜਿਹੇ ਮਾਣਭੱਤੇ ਵਿੱਚ ਕੰਮ ਕਰਨ ਲਈ ਮਜਬੂਰ ਹਨ। ਉਹ ਵੀ ਕਈ ਕਈ ਮਹੀਨੇ ਬਾਅਦ ਦਿੱਤਾ ਜਾਂਦਾ ਹੈ। ਆਂਗਣਵਾੜੀ ਕੇਂਦਰਾਂ ਦੇ ਕਿਰਾਏ ਸਮੇਂ ’ਤੇ ਨਹੀਂ ਦਿੱਤੇ ਜਾਂਦੇ। ਹਰ ਲਾਭਪਾਤਰੀ ਨੂੰ ਈਕੇਵਾਈ ਸੀ ਕਰਕੇ ਸਿਸਟਮ ਨਾਲ ਜੋੜਨ ਕਰਕੇ 40 ਫੀਸਦੀ ਲੋਕ ਇਸ ਲਾਭ ਤੋਂ ਵਾਂਝੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਕੰਮਾਂ ਲਈ ਹਾਲਾਂ ਤੱਕ ਮੋਬਾਈਲ ਹੀ ਨਹੀਂ ਦਿੱਤੇ ਗਏ। ਮੁਲਾਜ਼ਮਾਂ/ਵਰਕਰਾਂ ਨੂੰ ਆਪਣੇ ਨਿੱਜੀ ਮੋਬਾਈਲਾਂ ਦੀ ਵਰਤੋਂ ਕਰਕੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਚਲਾਇਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਦੇਣ ਦੇ ਬਾਵਜੂਦ ਮੁਲਾਜ਼ਮਾਂ/ਵਰਕਰਾਂ ਨੂੰ ਕਾਰਨ ਦੱਸੋ ਨੋਟਿਸ, ਤਾੜਨਾ ਪੱਤਰ ਅਤੇ ਸੇਵਾਵਾਂ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜ ਮਹੀਨੇ ਤੋਂ ਕੇਂਦਰ ਸਰਕਾਰ ਦਾ ਮਾਣਭੱਤਾ ਵੀ ਨਹੀਂ ਮਿਲਿਆ। ਇਸੇ ਤਰ੍ਹਾਂ ਪੋਸ਼ਣ ਟਰੈਕ ਐਪ ਉੱਤੇ ਕੰਮ ਕਰਨ ਲਈ ਇਨਸੈਨਟਿਵ ਦਿੱਤਾ ਜਾਂਦਾ ਹੈ, ਉਹ ਵੀ ਅਜੇ ਤੱਕ ਦਸੰਬਰ 2023 ਤੱਕ ਦਾ ਹੀ ਮਿਲਿਆ ਹੈ ਅਤੇ ਉਸ ਵਿੱਚ ਵੀ ਹੈਲਪਰਾਂ ਨੂੰ 80 ਫੀਸਦੀ ਇਨਸੈਨਟਿਵ ਨਹੀਂ ਮਿਲਿਆ। ਇਸੇ ਤਰ੍ਹਾਂ ਵਿਭਾਗੀ ਅਧਿਕਾਰੀਆਂ ਵੱਲੋਂ ਬਿਨਾਂ ਮੋਬਾਇਲ ਦਿੱਤੇ ਮਾਣਭੱਤਾ ਰੋਕਿਆ ਗਿਆ ਹੈ। ਅੱਜ ਦੀ ਮੀਟਿੰਗ ਵਿੱਚ ਉਕਤ ਤੋਂ ਇਲਾਵਾ ਸੁਰਜੀਤ ਕੌਰ, ਭਿੰਦਰ ਕੌਰ, ਅੰਜੂ ਮਹਿਤਾ, ਵਰਿੰਦਾ, ਰਜਨੀ ਬਾਲਾ, ਆਸ਼ਾ ਰਾਣੀ, ਬਲਵਿੰਦਰ ਕੌਰ, ਜਸਬੀਰ ਕੌਰ, ਸੁਨੀਤਾ ਰਾਣੀ, ਸੁਮਨ ਸ਼ਰਮਾ, ਚਰਨਜੀਤ ਕੌਰ, ਪਰਮਜੀਤ ਕੌਰ ਅਤੇ ਸਰਬਜੀਤ ਕੌਰ ਹਾਜ਼ਰ ਸਨ।

Advertisement

Advertisement
Show comments