ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੜਕ ਹਾਦਸੇ ਵਿੱਚ ਵਿਅਕਤੀ ਦੀ ਮੌਤ

ਪੱਤਰ ਪ੍ਰੇਰਕਮਾਛੀਵਾੜਾ, 9 ਦਸੰਬਰ ਬੀਤੀ ਰਾਤ ਰੋਪੜ ਸੜਕ ’ਤੇ ਵਾਪਰੇ ਇੱਕ ਹਾਦਸੇ ਵਿਚ ਤਰਸੇਮ ਲਾਲ ਬਿੱਲਾ ਵਾਸੀ ਸ਼ੇਰਪੁਰ ਬੇਟ (55) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਸੇਮ ਲਾਲ ਸ਼ਾਮ ਲਗਪਗ 6.15 ਵਜੇ ਆਪਣੇ ਪੁੱਤਰ ਨੂੰ ਲੈਣ ਲਈ ਸ਼ੇਰਪੁਰ...
Advertisement

ਪੱਤਰ ਪ੍ਰੇਰਕਮਾਛੀਵਾੜਾ, 9 ਦਸੰਬਰ

Advertisement

ਬੀਤੀ ਰਾਤ ਰੋਪੜ ਸੜਕ ’ਤੇ ਵਾਪਰੇ ਇੱਕ ਹਾਦਸੇ ਵਿਚ ਤਰਸੇਮ ਲਾਲ ਬਿੱਲਾ ਵਾਸੀ ਸ਼ੇਰਪੁਰ ਬੇਟ (55) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਸੇਮ ਲਾਲ ਸ਼ਾਮ ਲਗਪਗ 6.15 ਵਜੇ ਆਪਣੇ ਪੁੱਤਰ ਨੂੰ ਲੈਣ ਲਈ ਸ਼ੇਰਪੁਰ ਤੋਂ ਮਾਛੀਵਾੜਾ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਰਾਹ ਵਿੱਚ ਪਿੰਡ ਗੜ੍ਹੀ ਬੇਟ ਨੇੜੇ ਕੋਈ ਅਣਪਛਾਤਾ ਵਾਹਨ ਚਾਲਕ ਉਸ ਨੂੰ ਫੇਟ ਮਾਰ ਗਿਆ ਜਿਸ ਕਰਕੇ ਤਰਸੇਮ ਸਿੰਘ ਗੰਭੀਰ ਜਖ਼ਮੀ ਹੋ ਗਿਆ। ਰਾਹਗੀਰਾਂ ਨੇ ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਛੀਵਾੜਾ ਪੁਲੀਸ ਨੇ ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਰਖਵਾਇਆ ਹੈ ਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

 

Advertisement