ਕਿੱਕ ਬਾਕਸਿੰਗ ’ਚ ਡੀਏਵੀ ਦੀਆਂ ਖਿਡਾਰਨਾਂ ਦੀ ਝੰਡੀ
ਇਥੋਂ ਦੇ ਡੀਏਵੀ ਸਕੂਲ ਦੀਆਂ ਖਿਡਾਰਨਾਂ ਨੇ ਖੇਲੋ ਇੰਡੀਆ ਵਿਮੈੱਨ ਕਿੱਕ ਬਾਕਸਿੰਗ ਵਿੱਚ ਤਗ਼ਮੇ ਜਿੱਤੇ ਹਨ। ਪ੍ਰਿੰਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਕਿ ਸਕੂਲ ਦੀਆਂ ਕਿੱਕ ਬਾਕਸਿੰਗ ਖਿਡਾਰਨਾਂ ਨੇ ਸਰਕਾਰੀ ਮਲਟੀਪਲ ਕੋਡ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿੱਚ ਖੇਡਦਿਆਂ ਆਪਣਾ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਨ੍ਹਾਂ ਖਿਡਾਰਨਾਂ ਨੇ ਕਿੱਕਬਾਸਿੰਗ ਦੇ ਸੀਨੀਅਰ ਕੋਚ ਸੁਰਿੰਦਰ ਪਾਲ ਵਿੱਜ ਦੀ ਦੇਖ-ਰੇਖ ਹੇਠ ਖੇਡਦਿਆਂ ਕੁੱਲ ਅੱਠ ਤਗ਼ਮੇ ਫੁੰਡੇ। ਅੰਡਰ-14 ਵਿੱਚ ਤਨਵੀ -46 ਕਿੱਲੋ ਵਿੱਚ ਕਾਂਸੀ ਦਾ ਤਗ਼ਮਾ, ਨਵਨੂਰ ਕੌਰ -55 ਕਿੱਲੋ ਵਿੱਚ ਦੋ ਕਾਂਸੀ ਦੇ ਤਗ਼ਮੇ, ਅੰਡਰ-17 ਵਿੱਚ ਰੀਆ ਗਰੋਵਰ -50 ਕਿੱਲੋ ਵਿੱਚ ਕਾਂਸੀ ਜਦਕਿ ਅਵਨੀਤ ਕੌਰ 55 ਕਿੱਲੋ ਵਿੱਚੋਂ ਚਾਂਦੀ ਦਾ ਤਗ਼ਮਾ ਹਾਸਲ ਕਰਨ ਵਿੱਚ ਕਾਮਯਾਬ ਰਹੀ। ਇਸੇ ਤਰ੍ਹਾਂ ਯਸਿਕਾ ਗਰਗ ਨੇ -50 ਕਿੱਲੋ ਵਿੱਚ, ਜਪਜੀਤ ਕੌਰ ਨੇ 65 ਕਿੱਲੋ ਵਿੱਚ ਅਤੇ ਯਸਿਕਾ ਨੇ -56 ਕਿੱਲੋ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਹਨ। ਤਗ਼ਮੇ ਜਿੱਤ ਕੇ ਸਕੂਲ ਆਉਣ 'ਤੇ ਖਿਡਾਰਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ, ਡੀਪੀਈ ਹਰਦੀਪ ਸਿੰਘ ਸਰਾਂ, ਸੁਰਿੰਦਰ ਪਾਲ ਵਿੱਜ, ਸੁਰਿੰਦਰ ਕੌਰ ਤੂਰ ਤੇ ਹੋਰ ਸਟਾਫ਼ ਮੌਜੂਦ ਸੀ।