ਸ਼ਤਰੰਜ ਤੇ ਟੇਬਲ ਟੈਨਿਸ ’ਚ ਡੀਏਵੀ ਸਕੂਲ ਦੀ ਝੰਡੀ
ਡੀਏਵੀ ਕਲੱਸਟਰ ਪੱਧਰ ਸ਼ਤਰੰਜ ਤੇ ਟੇਬਲ ਟੈਨਿਸ ਖੇਡਾਂ ਵਿੱਚ ਸਥਾਨਕ ਡੀਏਵੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜਿੱਤ ਦੇ ਝੰਡੇ ਗੱਡੇ ਹਨ। ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਡੀਏਵੀ ਕਲੱਸਟਰ ਪੱਧਰ ਦੀਆਂ ਖੇਡਾਂ ਵਿੱਚ ਡੀਏਵੀ ਸਕੂਲ ਜਗਰਾਉ ਦੇ ਖਿਡਾਰੀਆਂ ਨੇ ਸ਼ਤਰੰਜ ਅਤੇ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਬੜੇ ਜੋਸ਼ ਨਾਲ ਹਿੱਸਾ ਲਿਆ। ਸ਼ਤਰੰਜ ਦੇ ਅੰਡਰ-17 ਲੜਕੀਆਂ ਮੁਕਾਬਲੇ ਵਿੱਚ ਏਂਜਲ ਗੋਇਲ, ਆਯਰਾ ਬਾਂਸਲ, ਪਾਰੁਲ ਚੋਪੜਾ, ਦੀਵਾਂਸ਼ੀ ਵਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਮੁਕਾਬਲੇ ਵਿੱਚ ਅਗਮਪ੍ਰੀਤ ਸਿੰਘ, ਤਨਮਯ ਪੱਬੀ, ਆਸ਼ਮਨ ਸਿੰਘ ਲਾਂਬਾ, ਭਵਿਆ ਬਾਂਸਲ, ਸਪਰਸ਼ ਸਿੰਗਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕੇ ਵਿੱਚ ਭਵਿਅਮ, ਅੰਕਿਤ ਖੁੱਲਰ, ਕਰਨਵੀਰ ਸਿੰਘ ਜੌਹਲ, ਹਰਜਾਪ ਸਿੰਘ ਜੌਹਲ, ਨਿਸ਼ਾਂਤ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਅੰਡਰ-17 ਵਿੱਚ ਏਆਨ ਜਿੰਦਲ, ਅਹਿਮ ਜਿੰਦਲ, ਯੂਨਿਸ ਧੀਰ, ਪਰਮੇਸ਼ਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥੀਆਂ ਅਭਿਆਸ ਦੌਰਾਨ ਬੜੇ ਧਿਆਨ ਨਾਲ ਸਾਰੇ ਨੁਕਤਿਆਂ ਨੂੰ ਸਮਝ ਰਹੇ ਸਨ। ਇਸ ਮੌਕੇ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁਰਿੰਦਰ ਪਾਲ ਵਿੱਜ, ਡੀਪੀਈ ਸੁਰਿੰਦਰ ਕੌਰ ਅਤੇ ਸਮੂਹ ਸਟਾਫ਼ ਮੌਜੂਦ ਸਨ।