ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯਾਦਗਾਰੀ ਹੋ ਨਿੱਬੜਿਆ ਸਕੂਲ ਦਾ ਸਨਮਾਨ ਸਮਾਰੋਹ

ਡੀ ਏ ਵੀ ਸਕੂਲ ਨੇ ਲਾਲਾ ਲਾਜਪਤ ਰਾਏ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਲੰਘੀ ਸ਼ਾਮ ਪ੍ਰੇਰਨਾ ਦਿਵਸ ਸਮਾਗਮ ਕਰਵਾਇਆ। ਪ੍ਰਿੰਸੀਪਲ ਡਾ. ਵੇਦ ਵ੍ਰਤ ਪਲਾਹ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਜਿੱਥੇ ਸਕੂਲੀ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ, ਉਥੇ...
ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਤੇ ਮੁੱਖ ਮਹਿਮਾਨ।
Advertisement
ਡੀ ਏ ਵੀ ਸਕੂਲ ਨੇ ਲਾਲਾ ਲਾਜਪਤ ਰਾਏ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਲੰਘੀ ਸ਼ਾਮ ਪ੍ਰੇਰਨਾ ਦਿਵਸ ਸਮਾਗਮ ਕਰਵਾਇਆ। ਪ੍ਰਿੰਸੀਪਲ ਡਾ. ਵੇਦ ਵ੍ਰਤ ਪਲਾਹ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਜਿੱਥੇ ਸਕੂਲੀ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ, ਉਥੇ ਹੀ ਕਈ ਨਾਮੀਂ ਹਸਤੀਆਂ ਦਾ ਵਿਸ਼ੇਸ਼ ਸਨਮਾਨ ਹੋਇਆ। ਸਭ ਤੋਂ ਪਹਿਲਾਂ ਵਿਦਿਆਰਥੀ ਕੌਂਸਲ ਨੇ ਜਗਰਾਉਂ ਸਥਿਤ ਲਾਲਾ ਜੀ ਦੇ ਜੱਦੀ ਘਰ ਤੱਕ ਪੈਦਲ ਮਾਰਚ ਕੀਤਾ। ਰਾਣੀ ਝਾਂਸੀ ਚੌਕ ਵਿੱਚ ਨਸ਼ੇ ਛੱਡੋ ਦਾ ਹੋਕਾ ਦਿੱਤਾ ਅਤੇ ਨਾਲ ਹੀ ਨਸ਼ਿਆਂ ਖ਼ਿਲਾਫ਼ ਇਕ ਨੁੱਕੜ ਨਾਟਕ ਖੇਡਿਆ। ਪ੍ਰੇਰਨਾ ਦਿਵਸ ਸਮਾਗਮ ਵਿੱਚ ਸਭ ਤੋਂ ਪਹਿਲਾਂ ਸਰਸਵਤੀ ਵੰਦਨਾ ਹੋਈ। ਉਪਰੰਤ ਐਰੋਬਿਕ ਡਾਂਸ, ਦੇਸ਼ਭਗਤੀ ਦੇ ਗੀਤ, ਲਾਲਾ ਲਾਜਪਤ ਰਾਏ ਦੇ ਜੀਵਨ ’ਤੇ ਆਧਾਰਤ ਵਿਦਿਆਰਥੀਆਂ ਵਲੋਂ ਤਿਆਰ ਨਾਟਕ ਸਣੇ ਕਈ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ। ਡੀ ਏ ਵੀ ਸੀਐੱਮਸੀ ਦੇ ਪ੍ਰਧਾਨ ਅਜੇ ਗੋਸਵਾਮੀ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਜਸਵਿੰਦਰ ਕੌਰ ਸਿੱਧੂ, ਡਾ. ਸਤਵੰਤ ਕੌਰ ਭੁੱਲਰ ਤੇ ਹੋਰ ਪਤਵੰਤੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ। ਅਕੈਡਮਿਕ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਆ ਗਿਆ। ਸਮਾਗਮ ਦੌਰਾਨ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਜੈਨ ਕਾਕਾ, ਸਮਾਜ ਸੇਵੀ ਰਾਜਿੰਦਰ ਜੈਨ, ਸ੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਪ੍ਰਧਾਨ ਰਾਜੇਸ਼ ਭੰਡਾਰੀ ਬੌਬੀ, ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਤੇ ਕੰਚਨ ਗੁਪਤਾ ਆਦਿ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਅੰਤ ’ਚ ਪ੍ਰਿੰਸੀਪਲ ਪਲਾਹ ਨੇ ਅਧਿਆਪਕਾਂ ਨੂੰ ਪ੍ਰਸ਼ੰਸਾ ਐਵਾਰਡ ਦਿੱਤੇ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਕੀਤਾ।

Advertisement
Advertisement
Show comments